ਜੇਕਰ ਤੁਹਾਡੇ ਘਰ ''ਚ ਵੀ ਹਨ ਕਬੂਤਰ ਤਾਂ ਰਹੋ ਸਾਵਧਾਨ, ਫੈਲਾਅ ਰਹੇ ਨੇ ਜਾਨਲੇਵਾ ਬੀਮਾਰੀ

Saturday, Oct 03, 2020 - 07:33 PM (IST)

ਜੇਕਰ ਤੁਹਾਡੇ ਘਰ ''ਚ ਵੀ ਹਨ ਕਬੂਤਰ ਤਾਂ ਰਹੋ ਸਾਵਧਾਨ, ਫੈਲਾਅ ਰਹੇ ਨੇ ਜਾਨਲੇਵਾ ਬੀਮਾਰੀ

ਸਹਾਰਨਪੁਰ - ਕਬੂਤਰ ਪਾਲਣ ਵਾਲੇ ਅਤੇ ਕਬੂਤਰਾਂ ਦੇ ਨੇੜੇ ਰਹਿਣ ਵਾਲੇ ਸਾਵਧਾਨ ਰਹਿਣ। ਕਬੂਤਰ ਦੀ ਬਿੱਠ ਅਤੇ ਖੰਭ ਨਾਲ ਗੰਭੀਰ ਬੀਮਾਰੀ ਐਕਿਊਟ ਹਾਈਪਰ ਸੈਂਸਟਿਵਿਟੀ ਨਿਊਮੋਨਾਇਟਿਸ ਫੈਲ ਰਹੀ ਹੈ। ਬਿੱਠ 'ਚ ਅਜਿਹਾ ਇਨਫੈਕਸ਼ਨ ਹੁੰਦਾ ਹੈ, ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਛੇਤੀ ਪਤਾ ਵੀ ਨਹੀਂ ਚੱਲਦਾ। ਜੇਕਰ ਤੁਸੀਂ ਸਾਵਧਾਨ ਨਹੀਂ ਹੋਏ ਤਾਂ ਜ਼ਿੰਦਗੀ ਆਕਸੀਜਨ 'ਤੇ ਗੁਜ਼ਰੇਗੀ। ਸਹਾਰਨਪੁਰ ਜ਼ਿਲ੍ਹੇ 'ਚ ਇਸ ਬੀਮਾਰੀ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ।

ਸਹਾਰਨਪੁਰ ਨਿਵਾਸੀ ਮਾਧਵਨਗਰ ਦਾ ਨੌਜਵਾਨ ਇਸ ਬੀਮਾਰੀ ਦੀ ਚਪੇਟ 'ਚ ਆਇਆ। ਉਨ੍ਹਾਂ ਦੇ ਘਰ ਦੇ ਨੇੜੇ ਕਾਫ਼ੀ ਗਿਣਤੀ 'ਚ ਕਬੂਤਰ ਸਨ। ਦੋ ਸਾਲ ਪਹਿਲਾਂ ਉਸ ਨੂੰ ਸਾਹ ਫੁੱਲਣ ਦੀ ਸਮੱਸਿਆ ਹੋਈ, ਖੰਘ ਰਹਿਣ ਲੱਗੀ। ਛੇ ਮਹੀਨੇ ਤੋਂ ਜ਼ਿਆਦਾ ਬਲਗਮ ਦੀ ਸ਼ਿਕਾਇਤ ਹੋਈ। ਫੇਫੜੇ ਸੁੰਗੜਨ ਦੀ ਸੰਭਾਵਨਾ 'ਤੇ ਨੋਇਡਾ ਦੇ ਮੈਟਰੋ ਸੈਂਟਰ ਫਾਰ ਰੈਸਪਿਰੇਟਰੀ ਡੀਸੀਸਿਜ਼ ਦੇ ਡਾਕਟਰ ਦੀਪਕ ਤਲਵਾਰ ਨੂੰ ਦਿਖਾਇਆ। 10 ਦਿਨ ਬਾਅਦ ਪਤਾ ਲੱਗਾ ਕਿ ਕਬੂਤਰ ਦੀ ਬਿੱਠ ਅਤੇ ਖੰਭਾਂ ਕਾਰਨ ਇਹ ਬੀਮਾਰੀ ਹੋਈ ਹੈ। ਉਸ ਨੇ ਡਾਕਟਰ ਦੀ ਸਲਾਹ 'ਤੇ ਮਕਾਨ ਬਦਲਿਆ ਹੁਣ ਨੌਜਵਾਨ ਦੀ ਸਿਹਤ 'ਚ ਸੁਧਾਰ ਹੈ।

ਏਮਜ਼ ਦਿੱਲੀ 'ਚ ਵੀ ਇਸ ਬੀਮਾਰੀ ਦੇ 300 ਤੋਂ ਜ਼ਿਆਦਾ ਮਰੀਜ਼ ਪਹੁੰਚ ਚੁੱਕੇ ਹਨ। ਨੋਇਡਾ ਦੇ ਇੱਕ ਹਸਪਤਾਲ 'ਚ ਡਾ. ਦੀਪਕ ਤਲਵਾਰ ਦੇ ਨਿਰਦੇਸ਼ਨ 'ਚ ਜਾਂਚ ਕਰ ਰਹੇ ਅਤੇ ਡਿਪਾਰਟਮੈਂਟ ਆਫ ਪਲਮੋਨਰੀ ਮੈਡੀਸਨ ਦੇ ਅੰਤਿਮ ਸਾਲ ਪੋਸਟ ਗ੍ਰੈਜੂਏਟ ਦੇ ਵਿਦਿਆਰਥੀ ਡਾ. ਇਮਰਾਨ ਸ਼ੰਸੀ ਦੱਸਦੇ ਹਨ ਕਿ ਕਬੂਤਰ ਦੀ ਬਿੱਠ ਧੂੜ ਦਾ ਰੂਪ ਲੈ ਲੈਂਦੀ ਹੈ, ਉਹ ਹਵਾ ਨਾਲ ਇੰਸਾਨ ਦੇ ਫੇਫੜਿਆਂ 'ਚ ਪਹੁੰਚ ਜਾਂਦੀ ਹੈ। ਜ਼ਿਆਦਾਤਰ ਡਾਕਟਰ ਅਜਿਹੀਆਂ ਬੀਮਾਰੀਆਂ ਦਾ ਇਲਾਜ ਅਸਥਮਾ ਅਤੇ ਫੇਫੜਿਆਂ ਦੀ ਆਮ ਬੀਮਾਰੀ ਦੀ ਤਰ੍ਹਾਂ ਕਰਦੇ ਹਨ। ਸਿਹਤ ਖਰਾਬ ਹੋਣ 'ਤੇ ਬੀਮਾਰੀ ਨੂੰ ਲੰਬੇ ਸਮਾਂ ਤੱਕ ਆਕਸੀਜਨ 'ਤੇ ਨਿਰਭਰ ਰਹਿਣਾ ਪੈ ਸਕਦਾ ਹੈ।  

ਡਾਕਟਰ ਇਮਰਾਨ ਸ਼ੰਸੀ ਮੁਤਾਬਕ 35 ਮਰੀਜ਼ਾਂ ਦੇ ਫੇਫੜਿਆਂ ਦੀ ਬਾਇਓਪਸੀ ਕੀਤੀ ਗਈ, ਜਿਨ੍ਹਾਂ ਦੀ ਔਸਤ ਉਮਰ 55 ਸੀ। ਇਨ੍ਹਾਂ 'ਚ 26 ਔਰਤਾਂ ਅਤੇ 9 ਪੁਰਸ਼ ਸਨ। 71 ਫ਼ੀਸਦੀ ਮਰੀਜ਼ ਕਬੂਤਰ ਦੀ ਬਿੱਠ ਦੇ ਸੰਪਰਕ 'ਚ ਆਏ। ਦੂਜਾ ਕਾਰਨ ਫੰਗਸ ਸੀ। ਇਨ੍ਹਾਂ ਦੇ ਖੂਨ 'ਚ ਫੰਗਸ ਦਾ ਅਨੁਮਾਪਾਂਕ ਵੀ ਕੀਤਾ ਗਿਆ। 25 ਮਰੀਜ਼ਾਂ 'ਚ ਕਬੂਤਰ ਦੀ ਬਿੱਠ ਅਤੇ ਤਿੰਨ ਮਰੀਜ਼ਾਂ 'ਚ ਖੰਭਾਂ ਕਾਰਨ ਇਨਫੈਕਸ਼ਨ ਪਾਇਆ ਗਿਆ। 21 ਮਰੀਜ਼ ਫੰਗਸ ਅਤੇ 19 ਦੇ ਖੂਨ 'ਚ ਇਨਫੈਕਸ਼ਨ ਪਾਇਆ ਗਿਆ।


author

Inder Prajapati

Content Editor

Related News