30 ਔਰਤਾਂ ਨੇ 20 ਲੱਖ ਕਿੱਲਾਂ ਨਾਲ ਬਣਾਈ ਦੂਜੇ ਵਿਸ਼ਵ ਯੁੱਧ ਦੀ ਤਸਵੀਰ

Wednesday, Nov 27, 2019 - 12:32 PM (IST)

30 ਔਰਤਾਂ ਨੇ 20 ਲੱਖ ਕਿੱਲਾਂ ਨਾਲ ਬਣਾਈ ਦੂਜੇ ਵਿਸ਼ਵ ਯੁੱਧ ਦੀ ਤਸਵੀਰ

ਮੰਦਸੌਰ—ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ 8 ਕਿ.ਮੀ ਦੂਰ ਸੋਨਗਰੀ ਦੀ ਮਰੀਅਮ ਵਾਜਿਦ ਸਿੱਦਕੀ ਨੇ 20 ਲੱਖ 44 ਹਜ਼ਾਰ 446 ਕਿੱਲਾਂ ਨਾਲ ਦੂਜੇ ਵਿਸ਼ਵ ਯੁੱਧ ਦੀ ਤਸਵੀਰ ਬਣਾਈ ਹੈ। ਇਹ ਤਸਵੀਰ 64 ਫੁੱਟ ਲੰਬੀ ਅਤੇ 24 ਫੁੱਟ ਚੌੜੀ ਹੈ। ਇਸ 'ਚ ਮਾਈਲਡ ਸਟੀਲ ਨੇਲਜ਼ ਦੀ ਵਰਤੋਂ ਕੀਤੀ ਗਈ ਹੈ। ਮਰੀਅਮ ਨੇ ਦੱਸਿਆ ਨੇਲ ਆਰਟ 'ਚ ਉਨ੍ਹਾਂ ਦੇ ਪਤੀ ਵਾਜਿਦ ਸਿੱਦਕੀ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। ਮਰੀਅਮ ਨੇ 3 ਪ੍ਰੋਫੈਸ਼ਨਲ ਆਰਟਿਸਟ ਸਮੇਤ 30 ਔਰਤਾਂ ਦੀ ਟੀਮ ਨਾਲ 10 ਮਹੀਨਿਆਂ ਤੱਕ ਰੋਜ਼ਾਨਾ 10-10 ਘੰਟੇ ਦੀ ਮਿਹਨਤ ਕਰ ਕੇ ਤਸਵੀਰ ਬਣਾਈ।

ਦੱਸਣਯੋਗ ਹੈ ਕਿ ਕਲਾਕਾਰੀ 'ਚ 20 ਲੱਖ ਕਿੱਲਾਂ ਦੀ ਵਰਤੋਂ ਕੀਤੀ ਹੈ, ਕਿਉਂਕਿ ਦੂਜੇ ਵਿਸ਼ਵ ਯੁੱਧ 'ਚ 20 ਲੱਖ ਤੋਂ ਜ਼ਿਆਦਾ ਸੈਨਿਕ ਮਾਰੇ ਗਏ ਸੀ। ਹਰ ਕਿੱਲ ਇੱਕ-ਇੱਕ ਸੈਨਿਕ ਦੇ ਪਰਿਵਾਰ ਦੇ ਦੁੱਖ ਨੂੰ ਬਿਆਨ ਕਰਦੀ ਹੈ। ਕਲਾਕਾਰੀ ਸਾਨੂੰ ਇੱਕ ਸੁਨੇਹਾ ਦਿੰਦੀ ਹੈ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਲਾਕਾਰੀ 'ਚ 54 ਪੈਨਲ ਹਨ। 33 ਪੈਨਲਾਂ 'ਤੇ ਨਹੁੰਆਂ ਨੂੰ ਅੰਕਿਤ ਕੀਤਾ ਹੈ। ਪੀ.ਵੀ.ਸੀ. ਪੈਨਲ ਕੋਰੀਆਂ ਤੋਂ ਖਰੀਦੇ ਗਏ, ਜਿਨ੍ਹਾਂ ਦੀ ਉਮਰ 50 ਸਾਲ ਹੈ। ਇਸ ਵਿਸ਼ਾਲ ਕਲਾਕਾਰੀ ਨੂੰ ਸਥਾਪਿਤ ਕਰਨ ਲਈ ਬੈਂਗਲੁਰੂ ਅਤੇ ਬੰਬੇ ਦੀ ਕੰਪਨੀ ਨੂੰ ਕੰਮ 'ਤੇ ਰੱਖਿਆ ਗਿਆ ਹੈ। ਹਰ ਕਿੱਲ 3.85 ਸੈਮੀ. ਲੰਬਾਈ ਅਤੇ 0.3 ਗ੍ਰਾਮ ਵਜ਼ਨ ਹੈ।

ਵਾਜਿਦ ਨੇ ਸਵਾ ਲੱਖ ਕਿੱਲਾਂ ਨਾਲ ਬਾਪੂ ਦੀ ਤਸਵੀਰ ਬਣਾਈ ਸੀ-
ਜ਼ਿਕਰਯੋਗ ਹੈ ਕਿ ਆਰਟਿਸਟ ਵਾਜਿਦ ਖਾਨ ਅਤੇ ਮਰੀਅਮ ਦਾ ਵਿਆਹ 2010 'ਚ ਹੋਇਆ ਸੀ। ਮਰੀਅਮ ਨੇ ਇਸਲਾਮਿਕ ਆਰਟ 'ਚ ਫਾਇਨ ਆਰਟ ਕੀਤਾ ਹੈ ਅਤੇ ਇਸਲਾਮਿਕ ਸਟੱਡੀ 'ਚ ਪੀ.ਐੱਚ.ਡੀ. ਕਰ ਰਹੀ ਹੈ। 2012 'ਚ ਵਾਜਿਦ ਖਾਨ ਨੇ ਸਵਾ ਲੱਖ ਕਿੱਲਾਂ ਨਾਲ ਮਹਾਤਮਾ ਗਾਂਧੀ ਦੀ ਤਸਵੀਰ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਤੋਂ ਬਾਅਦ ਵਾਜਿਦ ਕੋਲ ਕਈ ਔਰਤਾਂ ਨੇ ਕਲਾ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ। ਵਾਜਿਦ ਨੇ ਆਪਣੀ ਪਤਨੀ ਨੂੰ ਇਹ ਹੁਨਰ ਦਿੱਤਾ। ਉਨ੍ਹਾਂ ਦੀ ਇੱਕ ਵਰਕਸ਼ਾਪ ਵੀ ਹੈ, ਜਿੱਥੇ 500 ਔਰਤਾ ਹਨ। ਇਨ੍ਹਾਂ 'ਚੋਂ 30 ਔਰਤਾਂ ਦੀ ਟੀਮ ਦੀ ਚੋਣ ਤਸਵੀਰ ਬਣਾਉਣ ਲਈ ਕੀਤੀ ਗਈ ਸੀ।


author

Iqbalkaur

Content Editor

Related News