Fact Check: ਇਮਰਾਨ ਖਾਨ ਦੇ ਨਾਲ ਖਾਣਾ ਖਾਂਦੇ ਪੀਐਮ ਮੋਦੀ ਦੀ ਇਹ ਤਸਵੀਰ ਐਡੀਟੇਡ ਹੈ
Saturday, Mar 08, 2025 - 02:07 AM (IST)

Fact Check by Vishvas News
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤੀ ਪੀਐਮ ਨਰਿੰਦਰ ਮੋਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿਚ, ਦੋਵਾਂ ਨੂੰ ਇਕੋ ਟੇਬਲ ‘ਤੇ ਖਾਣਾ ਖਾਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੂੱਜੇ ਰੋਜ਼ੇ ਦੀ ਇਫ਼ਤਾਰੀ ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਖਾਨ ਨਾਲ ਕੀਤੀ।
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਸ ਨੂੰ ਫਰਜੀ ਪਾਇਆ। ਅਸਲ ਤਸਵੀਰ ਵਿਚ ਨਰਿੰਦਰ ਮੋਦੀ ਦੀ ਥਾਂ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਬੈਠੀ ਹੋਈ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ‘ਮਹਾਕਾਲ ਕੀ ਦੀਵਾਨੀ’ ਨੇ ਵਾਇਰਲ ਤਸਵੀਰ ਨੂੰ 3 ਮਾਰਚ 2025 ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਪਠਾਨ ਦੇ ਬੱਚਾ ਬੋਲਦਾ ਹੈ ਇਹ। ਅੱਜ ਸਮਝ ਗਈ ਨਰਿੰਦਰ ਦਾਮੋਦਰ ਦਾਸ ਮੋਦੀ। ਅੰਧਭਕਤਾਂ ਤੁਹਾਡੇ ਸਾਰਿਆਂ ਦੇ ਪਿਤਾ ਜੀ। ਅੱਜ ਨੇਪਾਲ ਵਿੱਚ ਦੁੱਜੀ ਰੋਜ਼ੇ ਦੀ ਇਫ਼ਤਾਰੀ ਕਰਦੇ ਹੋਏ ਪਠਾਨ ਦੇ ਬੱਚਾ”
ਇਸ ਦਾ ਆਰਕਾਈਵ ਵਰਜ਼ਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਤਸਵੀਰ ਦਾ ਸੱਚ ਜਾਨਣ ਲਈ ਸਭ ਤੋਂ ਪਹਿਲਾਂ ਔਨਲਾਈਨ ਟੂਲ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਿੱਤੀ। ਸਾਨੂੰ ਅਸਲੀ ਤਸਵੀਰ 2015 ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਮਿਲੀ। ਇਸ ਅਸਲੀ ਤਸਵੀਰ ਵਿਚ ਇਮਰਾਨ ਖਾਨ ਨਾਲ ਉਨ੍ਹਾਂ ਦੀ ਪਤਨੀ ਰੇਹਮ ਬੈਠੀ ਦਿੱਖ ਰਹੀ ਹੈ। ਇਸ ਤਸਵੀਰ ਨੂੰ ਐਡਿਟ ਕਰਕੇ ਇਸ ਵਿੱਚ ਪੀਐਮ ਨਰਿੰਦਰ ਮੋਦੀ ਦੀ ਤਸਵੀਰ ਨੂੰ ਲਗਾਇਆ ਗਿਆ ਹੈ।
#PTI Chief Imran Khan wth wife Reham Khan, at Sehri in #Karachi via @Samarjournalist pic.twitter.com/hYa9o8DaTR
— خالد (@khalid_pk) July 5, 2015
ਇਸ ਤੋਂ ਬਾਅਦ ਅਸੀਂ ਤਸਵੀਰ ਵਿਚ ਵਰਤੀ ਗਈ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਸਰੋਤ ਨੂੰ ਲੱਭਣਾ ਸ਼ੁਰੂ ਕਿੱਤਾ। ਸਾਨੂੰ ਅਸਲ ਤਸਵੀਰ ਇੰਡੀਅਨ ਐਕਸਪ੍ਰੈਸ ਦੀ 13 ਨਵੰਬਰ 2013 ਨੂੰ ਪ੍ਰਕਾਸ਼ਤ ਇਕ ਗੈਲਰੀ ਵਿਚ ਮਿਲੀ। ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ, “ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਗਾਂਧੀਨਗਰ ਵਿਖੇ ਆਪਣੇ ਘਰ ‘ਤੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਦੁਪਹਿਰ ਦੇ ਖਾਣੇ ਦਾ ਅਨੰਦ ਲੈਂਦੇ ਹੋਏ। (ਆਈਈਈ: ਜਾਵੇਦ ਰਾਜਾ) “
ਵਿਸ਼ਵਾਸ ਨਿਊਜ ਨੇ ਇਸ ਐਡੀਟੇਡ ਤਸਵੀਰ ਦੀ ਪਹਿਲਾਂ ਵੀ ਪੜਤਾਲ ਕੀਤੀ ਸੀ। ਉਸ ਸਮੇਂ ਵਿਸ਼ਵਾਸ਼ ਨਿਊਜ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਪ੍ਰਵਕਤਾ ਰਾਕੇਸ਼ ਤ੍ਰਿਪਾਠੀ ਨੇ ਦੱਸਿਆ ਸੀ, “ਇਹ ਐਡੀਟੇਡ ਤਸਵੀਰ ਪਹਿਲਾਂ ਵੀ ਕਈ ਬਾਰ ਵਾਇਰਲ ਹੋ ਚੁਕੀ ਹੈ।”
ਐਡੀਟੇਡ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ ਤਾਂ ਪਤਾ ਲੱਗਿਆ ਕਿ ਯੂਜ਼ਰ ਨੂੰ 342 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਪਤਾ ਲੱਗਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਡਾਇਨਿੰਗ ਟੇਬਲ ‘ਤੇ ਬੈਠ ਕੇ ਖਾਣਾ ਖਾਂਦੇ ਹੋਏ ਪੀਐਮ ਨਰਿੰਦਰ ਮੋਦੀ ਇਹ ਤਸਵੀਰ ਫਰਜੀ ਹੈ। ਅਸਲੀ ਤਸਵੀਰ ਵਿੱਚ ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਬੈਠੀ ਸੀ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)