200 ਫੁੱਟ ਡੁੰਘੀ ਖੱਡ ’ਚ ਡਿੱਗੀ ਪਿਕਅਪ, 3 ਲੋਕਾਂ ਦੀ ਮੌਤ

Thursday, Sep 02, 2021 - 02:24 PM (IST)

200 ਫੁੱਟ ਡੁੰਘੀ ਖੱਡ ’ਚ ਡਿੱਗੀ ਪਿਕਅਪ, 3 ਲੋਕਾਂ ਦੀ ਮੌਤ

ਚੰਬਾ– ਹਿਮਾਚਲ ਪ੍ਰਦੇਸ਼ ’ਚ ਇਕ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਚੰਬਾ-ਤੀਸਾ ਮਾਰਗ ’ਤੇ ਹੋਇਆ। ਇਸ ਮਾਰਗ ’ਤੇ ਦੇਰ ਰਾਤ ਇਕ ਪਿਕਅਪ ਹਾਦਸੇ ਦਾ ਸ਼ਿਕਾਰ ਹੋ ਗਈ। ਪਿਕਅਪ ’ਚ ਤਿੰਨ ਲੋਕ ਸਵਾਰ ਸਨ ਅਤੇ ਸੜਕ ਤੋਂ 200 ਫੁੱਟ ਡੁੰਘੀ ਖੱਡ ’ਚ ਜਾ ਡਿੱਗੀ। ਇਹ ਪਿਕਅਪ (ਐੱਚ.ਪੀ. 44 1685) ਗੁਲਾਮ ਰਸੂਲ ਮੂਸਾ ਨਿਵਾਸੀ ਕੁਲੂੰਡਾ ਗ੍ਰਾਮ ਪੰਚਾਇਤ ਤੀਸਾ-ਦੋ ਦੀ ਸੀ। ਰਾਤ ਦੇ ਕਰੀਬ 3 ਵਜੇ ਹੋਏ ਇਸ ਹਾਦਸੇ ’ਚ ਪਿਕਅਪ ਖੱਡ ’ਚ ਪਲਟੀਆਂ ਖਾਂਦੇ ਹੋਏ ਨਦੀ ’ਚ ਜਾ ਡਿੱਗੀ। ਲੋਕਾਂ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਪੁਲਸ ਨੂੰ ਸੂਚਿਤ ਕੀਤਾ। ਹਾਦਸੇ ’ਚ ਸ਼ਿਕਾਰ ਲੋਕਾਂ ਦੀ ਭਾਲ ਲਈ ਪੁਲਸ ਨੇ ਸਰਚ ਮੁਹਿੰਮ ਚਲਾਈ। ਇਸ ਸਰਚ ਮੁਹਿੰਮ ਦੌਰਾਨ ਘਟਨਾ ਵਾਲੀ ਥਾਂ ਤੋਂ ਕਰੀਬ ਇਕ ਕਿਲੋਮੀਟਰ ਦੂਰ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਹਾਦਸਾ ਕਾਫੀ ਦਰਦਨਾਕ ਸੀ। ਇੰਨੀ ਉਚਾਈ ਤੋਂ ਹੇਠਾਂ ਪੱਥਰਾਂ ’ਤੇ ਡਿੱਗਣ ਨਾਲ ਗੱਡੀ ਦੇ ਪਰਖੱਚੇ ਉਡ ਗਏ।


author

Rakesh

Content Editor

Related News