ਸੈਂਟਰਲ ਵਿਸਟਾ ਦੀ ਉਸਾਰੀ ਵਾਲੀ ਥਾਂ ’ਤੇ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਬੈਨ
Thursday, May 13, 2021 - 03:29 AM (IST)
ਨਵੀਂ ਦਿੱਲੀ - ਸੈਂਟਰਲ ਵਿਸਟਾ ਪੁਨਰ ਨਿਰਮਾਣ ਪ੍ਰਾਜੈਕਟ ਨੂੰ ਲੈ ਕੇ ਆਲੋਚਨਾ ਦਰਮਿਆਨ ਕੇਂਦਰੀ ਲੋਕ ਉਸਾਰੀ ਵਿਭਾਗ ਨੇ ਇੰਡੀਆ ਗੇਟ ਦੇ ਕੋਲ ਉਸਾਰੀ ਵਾਲੀ ਥਾਂ ’ਤੇ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਬੈਨ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੈਸੇ ਨਾ ਹੋਣ ਕਾਰਨ ਗੰਗਾ ਕੰਢੇ ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫਨਾ ਰਹੇ ਲੋਕ, ਵਾਇਰਸ ਫੈਲਣ ਦਾ ਖ਼ਤਰਾ
ਸੈਂਟਰਲ ਵਿਸਟਾ ਐਵੇਨਿਊ ਦੇ ਪੁਨਰ ਨਿਰਮਾਣ ਵਾਲੀ ਥਾਂ ’ਤੇ ਸਾਈਨ ਬੋਰਡ ਲਾਏ ਗਏ ਹਨ, ਜਿਨ੍ਹਾਂ ’ਤੇ ਲਿਖਿਆ ਹੈ-ਫੋਟੋਗਰਾਫੀ ਦੀ ਮਨਾਹੀ, ਵੀਡੀਓ ਰਿਕਾਰਡਿੰਗ ਮਨਾ।
ਇਹ ਵੀ ਪੜ੍ਹੋ- ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਨ ਕਾਰਨ ਪੀ.ਜੀ.ਆਈ. ਕੀਤਾ ਗਿਆ ਦਾਖ਼ਲ
ਇਸ ਦਰਮਿਆਨ ਭਾਰਤ ਭਰ ਦੇ 65 ਸੰਗਠਨਾਂ ਨੇ ਇਕ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ਤੋਂ 13,450 ਕਰੋਡ਼ ਰੁਪਏ ਦੇ ਇਸ ਪ੍ਰਾਜੈਕਟ ਨੂੰ ਰੋਕਣ ਅਤੇ ਸਾਰੇ ਉਪਲਬਧ ਸਰੋਤਾਂ ਦਾ ਇਸਤੇਮਾਲ ਮਹਾਮਾਰੀ ਨਾਲ ਨਜਿੱਠਣ ਵਿੱਚ ਕਰਨ ਦੀ ਅਪੀਲ ਕੀਤੀ ਹੈ ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।