ਜਾਣੋ ਹਵਾਈ ਯਾਤਰਾ ਦੌਰਾਨ ''Flight Mode'' ''ਚ ਕਿਉਂ ਰੱਖਿਆ ਜਾਂਦੈ ਮੋਬਾਈਲ ਫੋਨ

Monday, Dec 09, 2024 - 03:35 PM (IST)

ਨੈਸ਼ਨਲ ਡੈਸਕ- ਜੇਕਰ ਤੁਹਾਨੂੰ ਵੀ ਕਦੇ ਜਹਾਜ਼ ਵਿਚ ਬੈਠਣ ਦਾ ਮੌਕਾ ਮਿਲਿਆ ਹੈ, ਤਾਂ ਤੁਹਾਨੂੰ ਸ਼ਾਇਦ ਹੀ ਇਸ ਗੱਲ ਦਾ ਪਤਾ ਹੋਵੇਗਾ ਕਿ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟੇਕ-ਆਫ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਬੰਦ ਕਰਨ ਜਾਂ ਫਲਾਈਟ ਮੋਡ 'ਤੇ ਰੱਖਣ ਲਈ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਅਜਿਹਾ ਕਿਉਂ ਕਰਦੇ ਹਾਂ ਅਤੇ ਜੇਕਰ ਅਸੀਂ ਅਜਿਹਾ ਕਰਨ ਵਿਚ ਗਲਤੀ ਕਰਦੇ ਹਾਂ ਤਾਂ ਇਸ ਦੇ ਕੀ ਨਤੀਜੇ ਹੋਣਗੇ? ਫਲਾਈਟ ਮੋਡ, ਜਿਸਨੂੰ ਏਅਰਪਲੇਨ ਮੋਡ ਵੀ ਕਿਹਾ ਜਾਂਦਾ ਹੈ। 

ਫਲਾਈਟ ਮੋਡ ਕਰਨ 'ਤੇ ਨਹੀਂ ਲੈ ਸਕੋਗੇ ਕਾਲ

ਫਲਾਈਟ ਮੋਡ ਕਰਨ 'ਤੇ ਤੁਹਾਡੇ ਫੋਨ 'ਤੇ ਕੋਈ ਨੈੱਟਵਰਕ ਨਹੀਂ ਰਹੇਗਾ ਯਾਨੀ ਇਹ ਹਰ ਮੌਜੂਦਾ ਨੈੱਟਵਰਕ ਤੋਂ ਡਿਸਕਨੈਕਟ ਹੋ ਜਾਵੇਗਾ ਅਤੇ ਤੁਸੀਂ ਨਾ ਤਾਂ ਕਾਲ ਕਰ ਸਕੋਗੇ, ਨਾ ਹੀ ਤੁਸੀਂ ਫੋਨ ਤੇ ਕਾਲਾਂ ਪ੍ਰਾਪਤ ਕਰ ਸਕੋਗੇ ਅਤੇ ਇੰਟਰਨੈੱਟ ਵੀ ਕੰਮ ਨਹੀਂ ਕਰਦਾ ਹਾਂ।

ਪਾਇਲਟ ਦਾ ਕੰਟਰੋਲ ਰੂਮ ਨਾਲ ਰਹਿੰਦਾ ਹੈ ਸੰਪਰਕ

ਦਰਅਸਲ ਉਡਾਣ ਭਰਦੇ ਸਮੇਂ ਜਹਾਜ਼ ਹਮੇਸ਼ਾ ਏਅਰਪੋਰਟ 'ਤੇ ਕੰਟਰੋਲ ਰੂਮ ਦੇ ਸੰਪਰਕ 'ਚ ਰਹਿੰਦਾ ਹੈ। ਪਾਇਲਟ ਨੂੰ ਕੰਟਰੋਲ ਰੂਮ ਤੋਂ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਸ ਨੇ ਕੀ ਕਰਨਾ ਹੈ। ਜਿਵੇਂ ਕਿ ਲੈਂਡ ਕਰਨਾ ਹੈ ਜਾਂ ਨਹੀਂ, ਕੀ ਉੱਥੇ ਕੋਈ ਸਮੱਸਿਆ ਹੈ, ਏਅਰਪੋਰਟ ਦੀ ਸਥਿਤੀ ਕੀ ਹੈ?

ਕੰਟਰੋਲ ਰੂਮ ਨਾਲ ਸੰਪਰਕ ਕਰਨ 'ਚ ਰੁਕਾਵਟ

ਹੁਣ ਸਵਾਲ ਇਹ ਆਉਂਦਾ ਹੈ ਕਿ ਇਹ ਸਭ ਪਾਇਲਟ ਦਾ ਕੰਮ ਹੈ, ਤਾਂ ਫਿਰ ਅਸੀਂ ਮੋਬਾਈਲ ਫੋਨ ਨੂੰ ਬੰਦ ਕਿਉਂ ਰੱਖੀਏ? ਅਸਲ 'ਚ ਅਜਿਹਾ ਹੁੰਦਾ ਹੈ ਕਿ ਜਦੋਂ ਜਹਾਜ਼ ਟੇਕ ਆਫ ਕਰਦਾ ਹੈ ਅਤੇ ਲੈਂਡ ਕਰਦਾ ਹੈ ਤਾਂ ਪਾਇਲਟ ਰਾਡਾਰ ਅਤੇ ਕੰਟਰੋਲ ਰੂਮ ਨਾਲ ਲਗਾਤਾਰ ਸੰਪਰਕ 'ਚ ਰਹਿੰਦਾ ਹੈ। ਹੁਣ ਅਜਿਹੇ 'ਚ ਜੇਕਰ ਤੁਹਾਡਾ ਮੋਬਾਈਲ ਫੋਨ ਸਵਿਚ ਆਫ ਜਾਂ ਫਲਾਈਟ ਮੋਡ 'ਚ ਨਹੀਂ ਹੈ ਤਾਂ ਪਾਇਲਟ ਦੇ ਹੈੱਡਫੋਨ 'ਤੇ ਅਜੀਬ ਆਵਾਜ਼ਾਂ ਆਉਣ ਲੱਗਦੀਆਂ ਹਨ ਅਤੇ ਕੰਟਰੋਲ ਰੂਮ ਨਾਲ ਸੰਪਰਕ ਕਰਨ 'ਚ ਰੁਕਾਵਟ ਆਉਂਦੀ ਹੈ।

ਪਾਇਲਟ ਦੇ ਕੰਟਰੋਲ ਰੂਮ ਦੇ ਸੰਪਰਕ ਵਿਚ ਰਹਿਣਾ ਬਹੁਤ ਜ਼ਰੂਰੀ

ਮੰਨ ਲਓ ਕਿ ਕੰਟਰੋਲ ਰੂਮ ਨੂੰ ਦੱਸਿਆ ਗਿਆ ਕਿ ਅਜੇ ਲੈਂਡਿੰਗ ਨਹੀਂ ਹੋਣੀ ਹੈ ਅਤੇ ਕਿਸੇ ਦੇ ਮੋਬਾਈਲ ਦੀ ਫ੍ਰੀਕੁਐਂਸੀ ਨੇ ਸੰਚਾਰ ਵਿਚ ਵਿਘਨ ਪਾਇਆ ਅਤੇ ਪਾਇਲਟ ਨੇ ਕੁਝ ਹੋਰ ਸੁਣ ਕੇ ਲੈਂਡਿੰਗ ਕਰਵਾਈ ਤਾਂ ਕਿੰਨੇ ਲੋਕਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ। ਜਹਾਜ਼ ਦੇ ਟੇਕਆਫ ਅਤੇ ਲੈਂਡਿੰਗ ਦੌਰਾਨ ਪਾਇਲਟ ਲਈ ਕੰਟਰੋਲ ਰੂਮ ਦੇ ਸੰਪਰਕ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਟੇਕ-ਆਫ਼ ਤੋਂ ਪਹਿਲਾਂ ਮੋਬਾਈਲ ਫੋਨ ਨੂੰ ਫਲਾਈਟ ਮੋਡ 'ਤੇ ਰੱਖਿਆ ਜਾਂਦਾ ਹੈ।


Tanu

Content Editor

Related News