ਫਰਜ਼ੀਵਾੜੇ ਦੀ ਸ਼ਿਕਾਇਤ ’ਤੇ ਟਰਾਈ ਨੇ ਬੰਦ ਕੀਤੇ 21 ਲੱਖ ਮੋਬਾਈਲ ਨੰਬਰ

Tuesday, Nov 25, 2025 - 05:33 AM (IST)

ਫਰਜ਼ੀਵਾੜੇ ਦੀ ਸ਼ਿਕਾਇਤ ’ਤੇ ਟਰਾਈ ਨੇ ਬੰਦ ਕੀਤੇ 21 ਲੱਖ ਮੋਬਾਈਲ ਨੰਬਰ

ਨਵੀਂ ਦਿੱਲੀ - ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਫਰਜ਼ੀਵਾੜੇ ਦੀ ਸ਼ਿਕਾਇਤ ’ਤੇ ਇਕ ਸਾਲ ’ਚ 21 ਲੱਖ ਮੋਬਾਈਲ ਨੰਬਰਾਂ ਅਤੇ 1 ਲੱਖ ਇਕਾਈਆਂ  ਦੇ ਖਿਲਾਫ ਕਾਰਵਾਈ ਕੀਤੀ ਹੈ। ਟਰਾਈ ਨੇ ਦੱਸਿਆ ਕਿ ਸਪੈਮ ਅਤੇ ਫਰਜ਼ੀਵਾੜੇ ਨਾਲ ਜੁਡ਼ੇ ਮੈਸੇਜ ਭੇਜਣ  ਕਾਰਨ ਉਸ ਨੇ  21 ਲੱਖ ਮੋਬਾਈਲ ਨੰਬਰਾਂ ਅਤੇ ਲੱਗਭਗ 1 ਲੱਖ ਇਕਾਈਆਂ  ਦੇ ਖਿਲਾਫ ਕਾਰਵਾਈ ਕਰਦੇ ਹੋਏ  ਜਾਂ ਤਾਂ ਉਨ੍ਹਾਂ ਨੰਬਰਾਂ ਨੂੰ ਬੰਦ ਜਾਂ ਬਲੈਕਲਿਸਟ ਕਰ ਦਿੱਤਾ ਹੈ।

ਰੈਗੂਲੇਟਰ ਨੇ ਆਮ ਲੋਕਾਂ ਨੂੰ ਫਰਜ਼ੀਵਾੜੇ ਵਾਲੇ ਨੰਬਰਾਂ ਦੀ ਸ਼ਿਕਾਇਤ ਟਰਾਈ ਡੀ. ਐੱਨ. ਡੀ. ਐਪ ’ਤੇ  ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਹੈ ਕਿ ਸਪੈਮ ਕਾਲ ਜਾਂ ਮੈਸੇਜ ਵਾਲੇ ਨੰਬਰਾਂ ਨੂੰ ਫੋਨ ’ਚ ਸਿਰਫ ਬਲਾਕ ਕਰਨ ਨਾਲ ਦੂਜੇ ਲੋਕ ਉਸ ਤੋਂ ਸੁਰੱਖਿਅਤ ਨਹੀਂ ਹੁੰਦੇ ਹਨ, ਜਦੋਂ ਕਿ ਐਪ ’ਤੇ ਸ਼ਿਕਾਇਤ ਕਰਨ ਨਾਲ ਉਸ ਨੰਬਰ ’ਤੇ ਕਾਰਵਾਈ ਕਰ ਉਸ ਦੇ ਬੰਦ ਜਾਂ ਬਲੈਕਲਿਸਟ ਕਰ  ਦੇਣ ਨਾਲ ਪੂਰੇ ਸਮਾਜ ਦੀ ਸੁਰੱਖਿਆ ਹੁੰਦੀ ਹੈ। ਕਿਸੇ ਵੀ ਸ਼ਿਕਾਇਤ ’ਤੇ ਕਾਰਵਾਈ ਕਰਨ  ਤੋਂ ਪਹਿਲਾਂ ਟਰਾਈ ਜਾਂਚ ਕਰਦਾ ਹੈ ਅਤੇ ਸ਼ਿਕਾਇਤ ਸਹੀ ਪਾਏ ਜਾਣ ’ਤੇ ਸਥਾਈ ਤੌਰ ’ਤੇ ਨੰਬਰ ਨੂੰ ਬੰਦ ਕਰ ਦਿੰਦਾ ਹੈ।

ਸ਼ੱਕੀ ਕਾਲ ਆਉਣ ’ਤੇ ਤੁਰੰਤ ਕੱਟ ਦਿਓ
ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਟਰਾਈ ਨੇ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਟਰਾਈ ਡੀ. ਐੱਨ. ਡੀ.  ਐਪ ਡਾਊਨਲੋਡ ਕਰਨ ਅਤੇ ਸਪੈਮ ਮੈਸੇਜ/ਕਾਲ ਕਰਨ ਵਾਲੇ ਨੰਬਰ ਦੀ  ਸ਼ਿਕਾਇਤ ਉਸ ’ਤੇ ਕਰਨ ਦੀ ਅਪੀਲ ਕੀਤੀ ਹੈ। ਰੈਗੂਲੇਟਰ ਨੇ ਕਿਹਾ ਹੈ ਕਿ ਲੋਕ ਆਪਣੇ ਨਿੱਜੀ  ਜਾਂ ਬੈਂਕਿੰਗ ਵੇਰਵੇ ਕਾਲ, ਮੈਸੇਜ ਜਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਕਰਨ। ਜੇਕਰ  ਕੋਈ ਧਮਕੀ ਭਰੀ ਜਾਂ ਸ਼ੱਕੀ ਕਾਲ ਆਉਂਦੀ ਹੈ ਤਾਂ ਤੁਰੰਤ ਕੱਟ ਦਿਓ।  ਸਾਈਬਰ ਠੱਗੀ  ਦੀ ਰਿਪੋਰਟ ਰਾਸ਼ਟਰੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਜਾਂ ‘ਸਾਈਬਰਕ੍ਰਾਈਮ. ਜੀ ਓ ਵੀ. ਇਨ’ ’ਤੇ ਕਰੋ।


author

Inder Prajapati

Content Editor

Related News