iPhone 17 Pro ਵਰਗੇ ਡਿਜ਼ਾਈਨ ਵਾਲਾ ਸਸਤਾ ਫੋਨ ਲਾਂਚ, ਕੀਮਤ ਸਿਰਫ 7,299 ਰੁਪਏ
Thursday, Nov 13, 2025 - 07:24 PM (IST)
ਗੈਜੇਟ ਡੈਸਕ- iPhone 17 Pro ਵਰਗੇ ਡਿਜ਼ਾਈਨ ਵਾਲੇ Itel A90 Limited Edition ਦਾ ਨਵਾਂ ਵੇਰੀਐਂਟ ਭਾਰਤੀ ਬਾਜ਼ਾਰ 'ਚ ਲਾਂਚ ਹੋ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਇਸ ਸਾਲ ਸਤੰਬਰ 'ਚ ਲਾਂਚ ਕੀਤਾ ਸੀ। ਹੁਣ ਸਮਾਰਟਫੋਨ ਦਾ ਬਿਹਤਰੀਨ ਰੈਮ ਅਤੇ ਸਟੋਰੇਜ ਵੇਰੀਐਂਟ ਲਾਂਚ ਹੋਇਆ ਹੈ। Itel A90 ਲਿਮਟਿਡ ਐਡੀਸ਼ਨ ਹੁਣ 4GB RAM+128GB ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ।
ਸਮਾਰਟਫੋਨ Unisoc T7100 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸਦਾ ਡਿਜ਼ਾਈਨ ਕਾਫੀ ਹੱਦ ਤਕ iPhone 17 Pro ਨਾਲ ਮਿਲਦਾ ਹੈ, ਖਾਸ ਕਰਕੇ ਰੀਅਰ ਪੈਨਲ। ਫੋਨ 'ਚ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਡਾਇਨਾਮਿਕ ਬਾਰ ਦੇ ਨਾਲ ਆਉਂਦੀ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਫੀਚਰਜ਼
ਫੀਚਰਜ਼
Itel A90 ਲਿਮਟਿਡ ਐਡੀਸ਼ਨ ਭਾਰਤੀ ਬਾਜ਼ਾਰ 'ਚ ਪਿਹਲਾਂ ਤੋਂ ਹੀ ਮੌਜੂਦ ਹੈ। ਕੰਪਨੀ ਨੇ ਇਸਨੂੰ ਸਤੰਬਰ ਮਹੀਨੇ ਲਾਂਚ ਕੀਤਾ ਸੀ, ਹੁਣ ਇਸਦਾ ਨਵਾਂ ਵੇਰੀਐਂਟ ਲਾਂਚ ਕੀਤਾ ਗਿਆ ਹੈ, ਜੋ 4 GB ਰੈਮ+128 GB ਸਟੋਰੇਜ ਦੇ ਨਾਲ ਆਉਂਦਾ ਹੈ। ਸਮਾਰਟਫੋਨ 'ਚ 6.6 ਇੰਚ ਦੀ HD+ IPL LCD ਡਿਸਪਲੇਅ ਮਿਲਦੀ ਹੈ, ਜੋ 90Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ।
ਫੋਨ 'ਚ ਡਾਈਨਾਮਿਕ ਬਾਰ ਫੀਚਰ ਮਿਲਦਾ ਹੈ। ਸਮਾਰਟਫੋਨ 'ਚ ਆਕਟਾ ਕੋਰ Unisoc T7100 ਪ੍ਰੋਸੈਸਰ ਦਿੱਤਾ ਗਿਆ ਹੈ। ਹੈਂਡਸੈੱਟ ਐਂਡਰਾਇਡ 14 ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਫੋਨ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15W ਦੀ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਸਮਾਰਟਫੋਨ 'ਚ Aivana 2.0 ਮਿਲਦਾ ਹੈ, ਜੋ ਬ੍ਰਾਂਡ ਦਾ ਏ.ਆਈ. ਏਜੰਟ ਹੈ। ਸਮਾਰਟਫੋਨ ਮਿਲਟਰੀ ਗ੍ਰੇਡ MIL-STD-810H ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ IP54 ਰੇਟਿੰਗ ਮਿਲਦੀ ਹੈ।
ਕੀਮਤ
ਫੋਨ ਦੇ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 6,399 ਰੁਪਏ ਹੈ। ਉਥੇ ਹੀ ਇਸਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ 6,899 ਰੁਪਏ 'ਚ ਆਉਂਦਾ ਹੈ। ਸਮਾਰਟਫੋਨ ਦਾ ਲੇਟੈਸਟ ਵੇਰੀਐਂਟ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 7,299 ਰੁਪਏ 'ਚ ਆਉਂਦਾ ਹੈ। ਫੋਨ ਤਿੰਨ ਰੰਗਾਂ- ਸਪੇਸ ਟਾਈਟੇਨੀਅਮ, ਸਟਾਰਲਿਟ ਬਲੈਕ ਅਤੇ ਅਰੋਰਾ ਬਲਿਊ 'ਚ ਆਉਂਦਾ ਹੈ।
