Asus ਦਾ ਸਭ ਤੋਂ ਦਮਦਾਰ Laptop ਲਾਂਟ, ਜਾਣੋ ਕੀਮਤ ਤੇ ਖੂਬੀਆਂ

Tuesday, Nov 18, 2025 - 05:15 PM (IST)

Asus ਦਾ ਸਭ ਤੋਂ ਦਮਦਾਰ Laptop ਲਾਂਟ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ- ਅਸੁਸ ਨੇ ਭਾਰਤ 'ਚ ਆਪਣਾ ਹਾਈ-ਐਂਡ ਕ੍ਰਿਏਟਰ ਲੈਪਟਾਪ Asus ProArt P16 ਲਾਂਚ ਕਰ ਦਿੱਤਾ ਹੈ, ਜਿਸ ਵਿਚ Nvidia GeForce RTX 5090 GPU ਤਕ ਦਾ ਸਪੋਰਟ ਦਿੱਤਾ ਗਿਆ ਹੈ। ਇਹ ਇੰਨਾ ਦਮਦਾਰ ਹੈ ਕਿ ਵੀਡੀਓ ਐਡੀਟਿੰਗ, 3ਡੀ ਰੈਂਡਰਿੰਗ ਅਤੇ ਏਆਈ ਵਰਕਲੋਡ ਵੀ ਆਸਾਨੀ ਨਾਲ ਸੰਭਾਲ ਲੈਂਦਾ ਹੈ। ਇਸ ਵਿਚ AMD Ryzen AI 9 HX 370 ਪ੍ਰੋਸੈਸਰ, 64 ਜੀ.ਬੀ. ਰੈਮ ਅਤੇ 2 ਟੀ.ਬੀ. ਤਕ ਐੱਸ.ਐੱਸ.ਡੀ. ਵਰਗੇ ਪਾਵਰਫੁਲ ਹਾਰਡਵੇਅਰ ਮਿਲਦੇ ਹਨ। ਕੰਪਨੀ ਨੇ ਇਸਨੂੰ ਪ੍ਰੋਫੈਸ਼ਨਲ ਅਤੇ ਕ੍ਰਿਏਟਰਾਂ ਲਈ ਇਕ ਪਰਫਾਰਮੈਂਸ-ਕੇਂਦਰਿਤ ਮਸ਼ੀਨ ਬਣਾ ਕੇ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਖੂਬੀਆਂ ਬਾਰੇ...

ਕੀਮਤ ਅਤੇ ਉਪਲੱਬਧਤਾ

Asus ProArt P16 ਦੀ ਭਾਰਤ 'ਚ ਸ਼ੁਰੂਆਤੀ ਕੀਮਤ 3,59,990 ਰੁਪਏ ਰੱਖੀ ਗਈ ਹੈ, ਜੋ ਇਸਦੇ ਬੇਸ ਜੀ.ਪੀ.ਯੂ. ਵੇਰੀਐਂਟ ਲਈ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਸਦਾ ਇਕ ਮਾਡਲ 5,03,990 ਰੁਪਏ ਦੇ MRP 'ਤੇ ਲਿਸਟਿਡ ਹੈ, ਜਿਸਨੂੰ 4,19,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਲੈਪਟਾਪ Nano Black ਰੰਗ 'ਚ ਉਪਲੱਬਧ ਹੈ ਅਤੇ Amazon, Asus ਆਨਲਾਈਨ ਸਟੋਰ ਅਤੇ ਵਿਸ਼ੇਸ਼ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਮੌਜੂਦ ਹੈ। ਹਾਈ-ਐਂਡ ਜੀ.ਪੀ.ਯੂ. ਆਪਸ਼ਨ ਕਾਰਨ ਇਹ ਸੀਰੀਜ਼ ਪ੍ਰੋ ਕ੍ਰਿਏਟਰਾਂ ਅਤੇ ਡਿਜ਼ਾਈਨ ਪ੍ਰੋਫੈਸ਼ਨਲਜ਼ ਨੂੰ ਟਾਰਗੇਟ ਕਰਦੀ ਹੈ। 

ਡਿਸਪਲੇਅ, ਪ੍ਰੋਸੈਸਰ ਅਤੇ ਪਰਫਾਰਮੈਂਸ ਡਿਟੇਲਸ

ਲੈਪਟਾਪ 'ਚ 16-ਇੰਚ 4K OLED ਟੱਚ ਸਕਰੀਨ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ, 1600 ਨਿਟਸ ਪੀਕ ਬ੍ਰਾਈਟਨੈੱਸ ਅਤੇ 100 ਫੀਸਦੀ DCI-P3 ਕਲਰ ਗੈਮਟ ਸਪੋਰਟ ਕਰਦੀ ਹੈ। ਇਸਨੂੰ HDR True Black 1000 ਅਤੇ TÜV Rheinland ਸਰਟੀਫਿਕੇਸ਼ਨ ਵੀ ਮਿਲਦਾ ਹੈ। ਇਸ ਵਿਚ AMD Ryzen AI 9 HX 370 ਪ੍ਰੋਸੈਸਰ, 64GB LPDDR5X ਰੈਮ ਅਤੇ 2TB NVMe SSD ਦਾ ਸਪੋਰਟ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ RTX 5090 GPU ਤਕ ਦਾ ਆਪਸ਼ਨ ਮਿਲਣ ਨਾਲ ਇਹ ਹਾਈ-ਐਂਡ 3ਡੀ ਵਰਕ, ਏ.ਆਈ. ਪ੍ਰੋਸੈਸਿੰਗ ਅਤੇ ਗ੍ਰਾਫਿਕ-ਇੰਟੈਂਸਿਵ ਟਾਸਕ ਲਈ ਬੇਹੱਦ ਪਾਵਰਫੁਲ ਮਸ਼ੀਨ ਬਣ ਜਾਂਦਾ ਹੈ। 

ਕੈਮਰਾ, ਕੁਨੈਕਟੀਵਿਟੀ ਅਤੇ ਬੈਟਰੀ

ਲੈਪਟਾਪ 'ਚ Full-HD Asus AiSense ਵੈੱਬਕੈਮ ਮਿਲਦਾ ਹੈ ਜੋ Windows Hello IR ਸਪੋਰਟ ਦੇ ਨਾਲ ਆਉਂਦਾ ਹੈ, ਜਿਸ ਨਾਲ ਵੀਡੀਓ ਕਾਲਿੰਗ ਅਤੇ ਸਕਿਓਰ ਲਾਗਇਨ ਵੀ ਆਸਾਨ ਹੋ ਜਾਂਦਾ ਹੈ। ਇਸ ਵਿਚ Wi-Fi 7, Bluetooth 5.4, USB 4.0 Type-C, USB 3.2 Gen 2 Type-C, ਦੋ USB-A ਪੋਰਟ, HDMI 2.1, SD Express 7.0 ਕਾਰਡ ਰੀਡਰ ਅਤੇ 3.5mm ਜੈੱਕ ਵਰਗੀ ਪੂਰੀ ਕੁਨੈਕਟੀਵਿਟੀ ਮਿਲਦਾ ਹੈ। ਇਸ ਵਿਚ 90Wh ਬੈਟਰੀ ਦੇ ਨਾਲ 240W ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਸਦਾ ਭਾਰ 1.95kg ਹੈ।


author

Rakesh

Content Editor

Related News