ਆ ਗਿਆ Airtel ਦਾ ਧਾਕੜ ਪਲਾਨ, ਸਿਰਫ ਇੰਨੇ ਰੁਪਏ ''ਚ ਮਿਲ ਰਿਹੈ ਰੋਜ਼ਾਨਾ 4GB ਡਾਟਾ

Wednesday, Nov 12, 2025 - 10:36 AM (IST)

ਆ ਗਿਆ Airtel ਦਾ ਧਾਕੜ ਪਲਾਨ, ਸਿਰਫ ਇੰਨੇ ਰੁਪਏ ''ਚ ਮਿਲ ਰਿਹੈ ਰੋਜ਼ਾਨਾ 4GB ਡਾਟਾ

ਗੈਜੇਟ ਡੈਸਕ- ਭਾਰਤੀ ਏਅਰਟੈੱਲ (Airtel) ਨੇ ਆਪਣੇ ਯੂਜ਼ਰਾਂ ਲਈ ਇਕ ਨਵਾਂ 4GB ਡੇਲੀ ਡਾਟਾ ਵਾਲਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਹੋਰ ਕੋਈ ਵੀ ਟੈਲੀਕਾਮ ਕੰਪਨੀ 4GB ਪ੍ਰਤੀ ਦਿਨ ਡਾਟਾ ਵਾਲਾ ਪਲਾਨ ਨਹੀਂ ਦੇ ਰਹੀ। ਇਹ ਪਲਾਨ ਖ਼ਾਸ ਤੌਰ ‘ਤੇ ਉਨ੍ਹਾਂ ਯੂਜ਼ਰਾਂ ਲਈ ਹੈ ਜੋ ਹਰ ਰੋਜ਼ ਵੱਧ ਇੰਟਰਨੈੱਟ ਵਰਤਦੇ ਹਨ।

ਏਅਰਟੈੱਲ ਦੇ ਨਵੇਂ ਪਲਾਨ ਦੀਆਂ ਖ਼ਾਸੀਅਤਾਂ

ਕੰਪਨੀ ਨੇ ਇਹ ਪਲਾਨ ਆਪਣੀ ਅਧਿਕਾਰਕ ਵੈਬਸਾਈਟ ‘ਤੇ ਲਿਸਟ ਕੀਤਾ ਹੈ।

  • ਵੈਧਤਾ: 28 ਦਿਨ
  • ਡਾਟਾ: ਹਰ ਰੋਜ਼ 4GB
  • ਕਾਲਿੰਗ: ਸਾਰੇ ਭਾਰਤ 'ਚ ਅਨਲਿਮਟਿਡ ਕਾਲਿੰਗ ਤੇ ਫ੍ਰੀ ਨੈਸ਼ਨਲ ਰੋਮਿੰਗ
  • SMS: ਡੇਲੀ 100 ਫ੍ਰੀ SMS
  • ਕੀਮਤ: 449 ਰੁਪਏ (ਦਿਨ ਦਾ ਲਗਭਗ 16 ਰੁਪਏ ਦਾ ਖਰਚ)

OTT ਅਤੇ ਹੋਰ ਫਾਇਦੇ

  • ਏਅਰਟੇਲ ਦੇ ਇਸ ਪਲਾਨ ‘ਚ ਯੂਜ਼ਰਾਂ ਨੂੰ ਮਿਲੇਗਾ —
  • JioHotstar ਦਾ 28 ਦਿਨਾਂ ਦਾ ਸਬਸਕ੍ਰਿਪਸ਼ਨ
  • Google One ‘ਤੇ 30GB ਕਲਾਉਡ ਸਟੋਰੇਜ
  • Airtel Xstream Play Premium ਐਕਸੈੱਸ, ਜਿਸ ਵਿੱਚ SonyLIV, Zee5 ਸਮੇਤ 20 ਤੋਂ ਵੱਧ OTT ਐਪਸ ਅਤੇ ਲਾਈਵ ਟੀਵੀ ਚੈਨਲ ਸ਼ਾਮਲ ਹਨ।
  • ਇਸ ਤੋਂ ਇਲਾਵਾ, 5G ਯੂਜ਼ਰਾਂ ਨੂੰ ਅਨਲਿਮਿਟਡ ਡਾਟਾ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

5G ਸਰਵਿਸ ਦਾ ਵਿਸਥਾਰ

ਏਅਰਟੇਲ ਨੇ ਹਾਲ ਹੀ ‘ਚ ਦੇਸ਼ ਦੇ 13 ਟੈਲੀਕਾਮ ਸਰਕਲਾਂ 'ਚ ਐਡਵਾਂਸ 5G ਸਰਵਿਸ ਲਾਂਚ ਕਰ ਦਿੱਤੀ ਹੈ। ਯੂਜ਼ਰਾਂ ਨੂੰ ਇਸ 'ਚ NSA 5G ਨਾਲ ਨਾਲ SA 5G ਸਰਵਿਸ ਦਾ ਐਕਸੈੱਸ ਮਿਲੇਗਾ। ਇਸ ਨਾਲ ਇੰਟਰਨੈੱਟ ਦੀ ਸਪੀਡ ਪਹਿਲਾਂ ਨਾਲੋਂ ਦੋਗੁਣੀ ਹੋਵੇਗੀ। ਕੰਪਨੀ ਅਗਲੇ ਪੜਾਅ ‘ਚ ਇਸ ਸਰਵਿਸ ਨੂੰ ਹੋਰ ਸਰਕਲਾਂ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News