ਧਮਾਲ ਮਚਾਉਣ ਆ ਗਈਆਂ Yamaha ਦੀਆਂ Bikes, ਜਾਣੋ ਕੀਮਤ ਤੇ ਖ਼ਾਸੀਅਤ

Wednesday, Nov 12, 2025 - 04:06 PM (IST)

ਧਮਾਲ ਮਚਾਉਣ ਆ ਗਈਆਂ Yamaha ਦੀਆਂ Bikes, ਜਾਣੋ ਕੀਮਤ ਤੇ ਖ਼ਾਸੀਅਤ

ਗੈਜੇਟ ਡੈਸਕ- ਯਾਮਾਹਾ ਨੇ ਭਾਰਤੀ ਮਾਰਕੀਟ 'ਚ ਆਪਣੇ ਪ੍ਰੋਡਕਟ ਲਾਈਨਅੱਪ ਦਾ ਵਿਸਥਾਰ ਕਰਦਿਆਂ ਇਕੋ ਸਮੇਂ 2 ਵੱਖ-ਵੱਖ ਸੈਗਮੈਂਟਾਂ 'ਚ ਦੋ ਨਵੀਆਂ ਮੋਟਰਸਾਈਕਲਾਂ ਪੇਸ਼ ਕੀਤੀਆਂ ਹਨ — Yamaha FZ-Rave ਅਤੇ Yamaha XSR155।

Yamaha FZ-Rave — ਆਕਰਸ਼ਕ ਡਿਜ਼ਾਈਨ ਤੇ ਮਜ਼ਬੂਤ ਪਰਫਾਰਮੈਂਸ

FZ-Rave ਯਾਮਾਹਾ ਦੀ ਮਸ਼ਹੂਰ FZ ਸੀਰੀਜ਼ ਦਾ ਹਿੱਸਾ ਹੈ। ਇਸ ਦੀ ਦਿੱਲੀ ਐਕਸ-ਸ਼ੋਰੂਮ ਕੀਮਤ 1,17,218 ਰੁਪਏ ਰੱਖੀ ਗਈ ਹੈ। ਬਾਈਕ ਨੂੰ ਇਕ ਐਗਰੈਸਿਵ ਅਤੇ ਮਾਡਰਨ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ। ਇਸ 'ਚ ਫੁੱਲ LED ਪ੍ਰੋਜੈਕਟਰ ਹੈਡਲੈਂਪ, ਇੰਟੀਗ੍ਰੇਟਿਡ ਪੋਜ਼ੀਸ਼ਨ ਲਾਈਟ, ਮੱਸਕੂਲਰ ਫਿਊਲ ਟੈਂਕ, ਸਲੀਕ ਟੇਲ ਸੈਕਸ਼ਨ ਦਿੱਤੇ ਗਏ ਹਨ। ਇਹ ਬਾਈਕ ਮੈਟ ਟਾਈਟਨ ਅਤੇ ਮੈਟੈਲਿਕ ਬਲੈਕ ਦੋ ਰੰਗਾਂ 'ਚ ਉਪਲਬਧ ਹੈ।

ਇੰਜਣ

ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 149cc ਏਅਰ-ਕੂਲਡ ਸਿੰਗਲ ਸਿਲੰਡਰ ਇੰਜਣ ਹੈ, ਜੋ 7,250 rpm ‘ਤੇ 12.4 PS ਪਾਵਰ ਅਤੇ 5,500 rpm ‘ਤੇ 13.3 Nm ਟਾਰਕ ਦਿੰਦਾ ਹੈ। ਇੰਜਣ ਨੂੰ 5-ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ ਅਤੇ ਇਹ E20 ਫਿਊਲ-ਕੰਪੈਟਿਬਲ ਹੈ। 

ਸੁਰੱਖਿਆ ਅਤੇ ਫੀਚਰਸ

ਸੁਰੱਖਿਆ ਲਈ, ਬਾਈਕ 'ਚ ਸਿੰਗਲ-ਚੈਨਲ ABS, ਦੋਵੇਂ ਪਾਸਿਆਂ ਹਾਈਡ੍ਰੋਲਿਕ ਡਿਸਕ ਬ੍ਰੇਕ, ਡਿਜ਼ੀਟਲ ਕਲਸਟਰ ਅਤੇ LED ਲਾਈਟਿੰਗ ਦਿੱਤੀ ਗਈ ਹੈ। ਯਾਦ ਰਹੇ ਕਿ FZ ਸੀਰੀਜ਼ ਦੀਆਂ 27 ਲੱਖ ਤੋਂ ਵੱਧ ਯੂਨਿਟਾਂ ਪਹਿਲਾਂ ਹੀ ਭਾਰਤ ਦੀਆਂ ਸੜਕਾਂ ‘ਤੇ ਦੌੜ ਰਹੀਆਂ ਹਨ।

Yamaha XSR155 — ਕਲਾਸਿਕ ਲੁੱਕ, ਆਧੁਨਿਕ ਤਕਨਾਲੋਜੀ ਨਾਲ

ਜਿਨ੍ਹਾਂ ਰਾਈਡਰਾਂ ਨੂੰ ਸਧਾਰਣ ਕਮਿਊਟਰ ਬਾਈਕਾਂ ਤੋਂ ਵੱਖ ਸਟਾਈਲਿਸ਼ ਅਤੇ ਪਰਫਾਰਮੈਂਸ-ਭਰੀ ਬਾਈਕ ਚਾਹੀਦੀ ਹੈ, ਉਨ੍ਹਾਂ ਲਈ XSR155 ਖਾਸ ਤੌਰ ‘ਤੇ ਤਿਆਰ ਕੀਤੀ ਗਈ ਹੈ। ਇਹ ਯਾਮਾਹਾ ਦੀ ਗਲੋਬਲ XSR ਲਾਈਨਅੱਪ ਦਾ ਹਿੱਸਾ ਹੈ ਅਤੇ ਇਸਦਾ ਨਿਓ-ਰੈਟ੍ਰੋ ਡਿਜ਼ਾਈਨ ਸਭ ਨੂੰ ਖਿੱਚਦਾ ਹੈ। ਇਸ 'ਚ ਗੋਲ LED ਹੈਡਲੈਂਪ, ਟੀਅਰਡਰੌਪ-ਸਟਾਈਲ ਫਿਊਲ ਟੈਂਕ, ਫਲੈਟ ਸਿੰਗਲ ਸੀਟ ਜਿਹੇ ਕਲਾਸਿਕ ਤੱਤ ਦਿੱਤੇ ਗਏ ਹਨ।

ਇੰਜਣ ਅਤੇ ਪਰਫਾਰਮੈਂਸ:

ਇਸ ਬਾਈਕ 'ਚ 155cc ਲਿਕਵਿਡ-ਕੂਲਡ ਸਿੰਗਲ ਸਿਲੈਂਡਰ ਇੰਜਣ ਹੈ ਜੋ 10,000 rpm ‘ਤੇ 18.1 bhp ਪਾਵਰ ਅਤੇ 8,500 rpm ‘ਤੇ 14.2 Nm ਟਾਰਕ ਦਿੰਦਾ ਹੈ। ਇੰਜਣ 'ਚ ਯਾਮਾਹਾ ਦੀ Variable Valve Actuation (VVA) ਤਕਨਾਲੋਜੀ ਦਿੱਤੀ ਗਈ ਹੈ ਅਤੇ ਇਹ 6-ਸਪੀਡ ਗੀਅਰਬਾਕਸ ਨਾਲ ਅਸਿਸਟ ਐਂਡ ਸਲਿਪਰ ਕਲੱਚ ਦੇ ਨਾਲ ਆਉਂਦੀ ਹੈ।

ਚੈਸਿਸ ਅਤੇ ਸੇਫਟੀ:

ਇਹ ਬਾਈਕ R15 ਅਤੇ MT-15 ਵਾਲੇ ਡੈਲਟਾਬਾਕਸ ਫਰੇਮ ‘ਤੇ ਅਧਾਰਿਤ ਹੈ। ਇਸ 'ਚ ਅਪਸਾਈਡ-ਡਾਊਨ ਫਰੰਟ ਫੋਰਕ, ਪਿਛਲਾ ਮੋਨੋਸ਼ਾਕ ਸਸਪੈਂਸ਼ਨ, ਡੁਅਲ-ਚੈਨਲ ABS ਅਤੇ ਟ੍ਰੈਕਸ਼ਨ ਕੰਟਰੋਲ ਸਿਸਟਮ (TCS) ਦਿੱਤੇ ਗਏ ਹਨ। ਇਸ ਦਾ 10 ਲੀਟਰ ਫਿਊਲ ਟੈਂਕ, ਫੁੱਲ ਡਿਜ਼ੀਟਲ ਮੀਟਰ ਕਲਸਟਰ, ਅਤੇ LED ਲਾਈਟਿੰਗ ਇਸ ਨੂੰ ਇਕ ਪ੍ਰੀਮੀਅਮ ਫੀਲ ਦਿੰਦੇ ਹਨ। ਇਹ ਬਾਈਕ ਰੌਇਲ ਐਨਫੀਲਡ ਹੰਟਰ 350, TVS Ronin ਅਤੇ Honda CB350RS ਵਰਗੀਆਂ ਬਾਈਕਾਂ ਨਾਲ ਮੁਕਾਬਲਾ ਕਰੇਗੀ। ਇਸ ਦੀ ਐਕਸ-ਸ਼ੋਰੂਮ ਕੀਮਤ 1.50 ਰੁਪਏ ਲੱਖ ਰੱਖੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News