Hello ਦਿੱਲੀ ਜਾਣ ਵਾਲੀ ਫਲਾਈਟ ’ਚ ਬੰਬ ਹੈ, ਫੋਨ ਕਾਲ ਨਾਲ ਪਈਆਂ ਭਾਜੜਾਂ

Tuesday, Apr 19, 2022 - 11:41 AM (IST)

ਨੈਸ਼ਨਲ ਡੈਸਕ- ਗੋ-ਏਅਰ ਕੰਪਨੀ ਦਾ ਇਕ ਜਹਾਜ਼ ਜੰਮੂ-ਕਸ਼ਮੀਰ ਤੋਂ ਦਿੱਲੀ ਪਰਤਣ ਵਾਲਾ ਸੀ ਪਰ ਉਸ ’ਚ ਬੰਬ ਹੋਣ ਸਬੰਧੀ ਫੋਨ ਕਾਲ ਮਿਲਣ ਮਗਰੋਂ ਉਸ ਨੂੰ ਸ਼੍ਰੀਨਗਰ ’ਚ ਹੀ ਰੋਕ ਦਿੱਤਾ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ। ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਵਿਜੇ ਕੁਮਾਰ ਨੇ ਦੱਸਿਆ ਕਿ ਜਹਾਜ਼ ’ਚ ਤਲਾਸ਼ੀ ਲਈ ਗਈ ਪਰ ਉਸ ’ਚੋਂ ਕੁਝ ਵੀ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੂੰ ਦਿੱਲੀ ਤੋਂ ਇਹ ਫੋਨ ਕਾਲ ਆਈ ਸੀ। ਉਸ ਨੰਬਰ ’ਤੇ  ਪੁਲਸ ਨੇ ਮੁੜ ਕਾਲ ਕੀਤੀ ਪਰ ਹੁਣ ਉਹ ਨੰਬਰ ਬੰਦ ਆ ਰਿਹਾ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਗੋ-ਏਅਰ ਦੀ ਫਲਾਈਟ ਦਿੱਲੀ ਪਰਤਣ ਵਾਲੀ ਸੀ ਪਰ ਫੋਨ ਕਾਲ ਮਿਲਣ ਮਗਰੋਂ ਉਸ ਨੂੰ ਸ਼੍ਰੀਨਗਰ ਹਵਾਈ ਅੱਡੇ ’ਤੇ ਰੋਕ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਕ ਹੋਰ ਨਿੱਜੀ ਹਵਾਬਾਜ਼ੀ ਕੰਪਨੀ ਦੇ ਪ੍ਰਬੰਧਕ ਨੂੰ ਜਹਾਜ਼ ’ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਕਾਲ ਦਿੱਲੀ ਤੋਂ ਕੀਤੀ ਗਈ ਅਤੇ ਉਸ ਤੋਂ ਬਾਅਦ ਉਹ ਨੰਬਰ ਬੰਦ ਹੈ।

ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਵਾਈ ਅੱਡੇ ’ਤੇ ਸੁਚਾਰੂ ਰੂਪ ਨਾਲ ਪਰਿਚਾਲਨ ਹੋ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਪਾਬੰਦੀਆਂ ਹੱਟਣ ਮਗਰੋਂ ਇਸ ਸੀਜ਼ਨ ’ਚ ਵੱਡੀ ਗਿਣਤੀ ’ਚ ਸੈਲਾਨੀ ਘੁੰਮਣ ਆ ਰਹੇ ਹਨ, ਜਿਸ ਕਾਰਨ ਵੱਡੀ ਗਿਣਤੀ ’ਚ ਉਡਾਣਾਂ ਹਵਾਈ ਅੱਡੇ ’ਤੇ ਪਹੁੰਚ ਰਹੀਆਂ ਹਨ।


Tanu

Content Editor

Related News