Instagram ਵੱਲੋਂ ਆਏ ਫ਼ੋਨ ਨੇ ਬਚਾਈ ਭਾਰਤੀ ਕੁੜੀ ਦੀ ਜਾਨ, ਜਾਣੋ ਪੂਰਾ ਮਾਮਲਾ

Friday, Aug 25, 2023 - 04:17 AM (IST)

Instagram ਵੱਲੋਂ ਆਏ ਫ਼ੋਨ ਨੇ ਬਚਾਈ ਭਾਰਤੀ ਕੁੜੀ ਦੀ ਜਾਨ, ਜਾਣੋ ਪੂਰਾ ਮਾਮਲਾ

ਦੇਹਰਾਦੂਨ (ਭਾਸ਼ਾ): ਸੋਸ਼ਲ ਨੈੱਟਵਰਕਿੰਗ ਸਾਈਟ Instagram ਦੇ ਮਲਕੀਅਤ ਵਾਲੀ ਕੰਪਨੀ META ਤੋਂ ਮਿਲੀ ਇਕ ਫ਼ੋਨ ਕਾਲ ਨੇ ਉੱਤਰਾਖੰਡ ਦੀ ਇਕ ਕੁੜੀ ਦੀ ਜਾਨ ਬਚਾ ਲਈ। ਉੱਤਰਾਖੰਡ ਦੇ ਪੁਲਸ ਮਹਾਨਿਰਦੇਸ਼ਕ ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਪੁਲਸ ਅਮਰੀਕੀ ਕੰਪਨੀ ਤੋਂ ਮਿਲੀ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਕੁੜੀ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੀ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਮਾਂ ਦੀ ਮੌਤ ਹੁੰਦਿਆਂ ਹੀ ਹੈਵਾਨ ਬਣਿਆ ਪਿਓ, ਨਾਬਾਲਗ ਧੀ ਨਾਲ ਕੀਤੀਆਂ ਕਰਤੂਤਾਂ ਜਾਣ ਉੱਡ ਜਾਣਗੇ ਹੋਸ਼

ਉੱਤਰਾਖੰਡ ਦੇ ਪੁਲਸ ਮੁਖੀ ਕੁਮਾਰ ਨੇ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਅਮਰੀਕੀ ਕੰਪਨੀ ਮੇਟਾ (ਜਿਸ ਦੇ ਤਹਿਤ ਫੇਸਬੁੱਕ, ਇੰਸਟਾਗ੍ਰਾਮ ਆਦਿ ਆਉਂਦੇ ਹਨ) ਦਾ ਫ਼ੋਨ ਆਇਆ ਅਤੇ ਉੱਤਰਾਖੰਡ ਪੁਲਸ ਨੇ ਅੱਧੀ ਰਾਤ ਨੂੰ ਇਸ ਤਰ੍ਹਾਂ ਬੱਚੀ ਦੀ ਜਾਨ ਬਚਾਈ।'' ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਊਧਮ ਸਿੰਘ ਨਗਰ ਜ਼ਿਲ੍ਹਾ ਨਿਵਾਸੀ ਕੁੜੀ 'ਇੰਸਟਾਗ੍ਰਾਮ' 'ਤੇ ਖੁਦਕੁਸ਼ੀ ਕਰਨ ਲਈ ਥਾਵਾਂ ਬਾਰੇ ਪੁੱਛ ਰਹੀ ਸੀ ਅਤੇ ਸਾਈਟ 'ਤੇ ਖੁਦਕੁਸ਼ੀ ਨਾਲ ਸਬੰਧਤ ਕੁਝ ਹੋਰ ਗੱਲਾਂ ਵੀ ਲਿਖੀਆਂ ਸਨ। ਲੜਕੀ ਦੀਆਂ ਇਨ੍ਹਾਂ ਪੋਸਟਾਂ/ਕੁਮੈਂਟਸ ਦੇਖ ਕੇ 'ਮੈਟਾ' ਨੇ ਬੁੱਧਵਾਰ ਰਾਤ ਨੂੰ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦੇ ਨੋਡਲ ਅਫ਼ਸਰ ਅੰਕੁਸ਼ ਮਿਸ਼ਰਾ ਨੂੰ ਬੁਲਾਇਆ ਅਤੇ ਪੂਰੀ ਜਾਣਕਾਰੀ ਦਿੱਤੀ ਅਤੇ ਲੜਕੀ ਦੀ ਪੋਸਟ ਦਾ ਲਿੰਕ ਵੀ ਸਾਂਝਾ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਕਪੂਰਥਲਾ 'ਚ ਵਾਪਰੀ ਸ਼ਰਮਨਾਕ ਘਟਨਾ, 9 ਸਾਲਾ ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ

ਮਾਂ ਦੇ ਦੇਹਾਂਤ ਤੇ Break-up ਤੋਂ ਦੁਖੀ ਹੋ ਚੁੱਕਣ ਜਾ ਰਹੀ ਸੀ ਖ਼ੌਫ਼ਨਾਕ ਕਦਮ

ਸੂਚਨਾ ਮਿਲਦੇ ਹੀ ਮਿਸ਼ਰਾ ਨੇ ਤੁਰੰਤ ਸਥਾਨਕ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪ੍ਰਾਪਤ ਜਾਣਕਾਰੀ ਦੀ ਮਦਦ ਨਾਲ ਪੁਲਸ ਨੇ ਲੜਕੀ ਦੇ ਘਰ ਦਾ ਪਤਾ ਲਗਾਇਆ ਅਤੇ ਉੱਥੇ ਪਹੁੰਚੀ। ਗੱਲਬਾਤ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਲੜਕੀ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ, ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਉਹ ਪਿਛਲੇ ਦਿਨੀਂ ਆਪਣੇ ਪ੍ਰੇਮੀ ਨਾਲ ਦੋਸਤੀ ਟੁੱਟਣ ਤੋਂ ਬਾਅਦ ਤਣਾਅ ਵਿਚ ਸੀ ਅਤੇ ਖੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ। ਪੁਲਸ ਨੇ ਕਰੀਬ ਡੇਢ ਤੋਂ ਦੋ ਘੰਟੇ ਤਕ ਉਸ ਦੀ ਕੌਂਸਲਿੰਗ ਕੀਤੀ, ਜਿਸ ਤੋਂ ਬਾਅਦ ਲੜਕੀ ਨੇ ਸਵੀਕਾਰ ਕਰ ਲਿਆ ਕਿ ਅਜਿਹਾ ਸੋਚਣਾ ਗ਼ਲਤ ਸੀ ਅਤੇ ਇਸ ਲਈ ਆਪਣੇ ਪਰਿਵਾਰ ਤੋਂ ਮੁਆਫ਼ੀ ਵੀ ਮੰਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News