ਭਾਰਤ ਤੋਂ ਐਡਵਾਂਸ ਲਾਈਟ ਹੈਲੀਕਾਪਟਰ ਖਰੀਦਣਾ ਚਾਹੁੰਦਾ ਹੈ ਫਿਲਪੀਨਸ

07/18/2022 1:22:58 PM

ਨਵੀਂ ਦਿੱਲੀ (ਭਾਸ਼ਾ)- ਬ੍ਰਹਿਮੋਸ ਕਰੂਜ਼ ਮਿਜ਼ਾਈਲਾਂ ਦੀਆਂ ਤਿੰਨ ਬੈਟਰੀਆਂ ਦੀ ਖਰੀਦ ਲਈ 307.5 ਮਿਲੀਅਨ ਡਾਲਰ ਦੇ ਸੌਦੇ ’ਤੇ ਦਸਤਖਤ ਕਰਨ ਤੋਂ ਕੁਝ ਮਹੀਨਿਆਂ ਬਾਅਦ ਫਿਲੀਪੀਨਸ ਆਪਣੀ ਫੌਜੀ ਸਮਰੱਥਾ ਨੂੰ ਵਧਾਉਣ ਲਈ ਭਾਰਤ ਤੋਂ ਆਧੁਨਿਕ ਹਲਕੇ ਹੈਲੀਕਾਪਟਰ ਖਰੀਦਣ ’ਤੇ ਵਿਚਾਰ ਕਰ ਰਿਹਾ ਹੈ। ਫਿਲਪੀਨਸ ਦੱਖਣੀ ਚੀਨ ਸਾਗਰ ਵਿੱਚ ਚੀਨ ਨਾਲ ਦਹਾਕਿਆਂ ਤੋਂ ਚੱਲ ਰਹੇ ਖੇਤਰੀ ਵਿਵਾਦਾਂ ਦੇ ਨਾਲ-ਨਾਲ ਹੋਰ ਸਮੁੰਦਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਫੌਜ ਦੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਨਾ ਦੇਣਾ ਗਲਤ

ਰੱਖਿਆ ਅਦਾਰੇ ਦੇ ਉੱਚ ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਫਿਲੀਪੀਨਜ਼ ਨੇ ਆਪਣੇ ਪੁਰਾਣੇ ਹੈਲੀਕਾਪਟਰ ਫਲੀਟ ਨੂੰ ਬਦਲਣ ਲਈ ਕਈ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਖਰੀਦਣ ’'ਚ ਦਿਲਚਸਪੀ ਦਿਖਾਈ ਹੈ। ਸਵਦੇਸ਼ੀ ਤੌਰ ’ਤੇ ਵਿਕਸਤ ਨਵੀਂ ਪੀੜ੍ਹੀ ਦਾ ਇਹ ਹੈਲੀਕਾਪਟਰ 5.5 ਟਨ ਭਾਰ ਵਰਗ ਵਿਚ ਇਕ 2 ਇੰਜਣ ਵਾਲਾ ਮਲਟੀ-ਰੋਲ ਹੈਲੀਕਾਪਟਰ ਹੈ । ਇਹ ਵੱਖ-ਵੱਖ ਫੌਜੀ ਮਿਸ਼ਨਾਂ ਲਈ ਢੁਕਵਾਂ ਮੰਨਿਆ ਜਾਂਦਾ ਹੈ। ਫਿਲਪੀਨਸ ਵੀ ਸਵਦੇਸ਼ੀ ਤੌਰ ’ਤੇ ਵਿਕਸਤ ਭਾਰਤ ਦੇ ਹਲਕੇ ਲੜਾਕੂ ਜਹਾਜ਼ ‘ਤੇਜਸ’ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੂੰ ਖਰੀਦਣ 'ਤੇ ਵਿਚਾਰ ਕਰ ਸਕਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News