ਪੈਸਿਆਂ ਦੇ ਲਾਲਚ 'ਚ ਹੈਵਾਨ ਬਣਿਆ ਮਕਾਨ ਮਾਲਕ, PhD ਸਕਾਲਰ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ

Thursday, Dec 15, 2022 - 01:29 PM (IST)

ਗਾਜ਼ੀਆਬਾਦ (ਰਾਕੇਸ਼)- ਮਕਾਨ ਮਾਲਕ ਨੇ ਲਾਲਚ ’ਚ ਆ ਕੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। 40 ਲੱਖ ਦਾ ਕਰਜ਼ਾ ਮੋੜਨ ਦੀ ਬਜਾਏ ਪੀ. ਐੱਚ. ਡੀ. ਸਕਾਲਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਬਾਅਦ ’ਚ ਲਾਸ਼ ਨੂੰ 3 ਟੁਕੜਿਆਂ ’ਚ ਕੱਟ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ ਗਿਆ। ਸੋਚੀ ਸਮਝੀ ਸਾਜ਼ਿਸ਼ ਤਹਿਤ ਵਿਦਿਆਰਥੀ ਦੇ ਖਾਤੇ ’ਚੋਂ 20 ਲੱਖ ਰੁਪਏ ਵੀ ਕਢਵਾ ਲਏ ਗਏ। ਵਿਦਿਆਰਥੀ ਦੇ ਅਚਾਨਕ ਲਾਪਤਾ ਹੋ ਜਾਣ ਅਤੇ ਫ਼ੋਨ ਰਿਸੀਵ ਨਾ ਹੋਣ ’ਤੇ ਦੋਸਤ ਨੇ ਇਸ ਸਬੰਧ ’ਚ ਪੁਲਸ ਨੂੰ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਪੁਲਸ ਵਲੋਂ ਮਕਾਨ ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਗਿਆ। ਫਿਰ ਸਨਸਨੀਖੇਜ਼ ਘਟਨਾ ਤੋਂ ਪਰਦਾ ਉਠ ਗਿਆ। ਇਸ ਮਾਮਲੇ ’ਚ 2 ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਓਮ ਪ੍ਰਕਾਸ਼ ਸ਼ਰਮਾ ਪੁੱਤਰ ਉਮੇਸ਼ ਸ਼ਰਮਾ ਦਾ ਘਰ ਮੋਦੀਨਗਰ ਥਾਣਾ ਅਧੀਨ ਰਾਧਾ ਐਨਕਲੇਵ ਗਲੀ ਨੰਬਰ-3 ’ਚ ਹੈ। ਉੱਥੇ ਵਿਦਿਆਰਥੀ ਅੰਕਿਤ ਖੋਕਰ ਵਾਸੀ ਪਿੰਡ ਮੁਕੰਦਪੁਰ ਜ਼ਿਲਾ ਬਾਗਪਤ 6 ਮਹੀਨਿਆਂ ਤੋਂ ਕਿਰਾਏ ’ਤੇ ਰਹਿ ਰਿਹਾ ਸੀ।

ਅੰਕਿਤ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠ ਗਿਆ ਹੈ। ਉਹ ਡਾ. ਭੀਮਰਾਓ ਅੰਬੇਡਕਰ ਵੀ. ਵੀ. ਲਖਨਊ ਤੋਂ ਪੀ. ਐੱਚ. ਡੀ. ਕਰ ਰਿਹਾ ਸੀ। ਉਹ 5 ਅਕਤੂਬਰ ਤੋਂ ਅਚਾਨਕ ਲਾਪਤਾ ਹੋ ਗਿਆ ਸੀ। 

ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ

ਦੂਜੇ ਪਾਸੇ ਡੀ. ਐੱਸ. ਪੀ. ਦਿਹਾਤੀ ਡਾ. ਇਰਜ ਰਾਜਾ ਨੇ ਦੱਸਿਆ ਕਿ ਇਸ ਮਾਮਲੇ ’ਚ ਮਕਾਨ ਮਾਲਕ ਉਮੇਸ਼ ਸ਼ਰਮਾ ਅਤੇ ਉਸ ਦੇ ਦੋਸਤ ਪ੍ਰਵੇਸ਼ ਸ਼ਰਮਾ ਵਾਸੀ ਪਿੰਡ ਚਿਪਿਆਣਾ ਥਾਣਾ ਬਿਸਰਖ ਜ਼ਿਲਾ ਗੌਤਮ ਬੁੱਧ ਨਗਰ ਨੂੰ ਹਿਰਾਸਤ ’ਚ ਲਿਆ ਗਿਆ ਹੈ | ਜਿਸ ਕਮਰੇ ’ਚ ਅੰਕਿਤ ਰਹਿੰਦਾ ਸੀ, ਉੱਥੋਂ ਫੋਰੈਂਸਿਕ ਟੀਮ ਨੇ ਅਹਿਮ ਸਬੂਤ ਇਕੱਠੇ ਕੀਤੇ ਹਨ। ਵਿਦਿਆਰਥੀ ਅੰਕਿਤ ਦੇ ਏ. ਟੀ. ਏ ਕਾਰਡ ਰਾਹੀਂ ਪ੍ਰਵੇਸ਼ ਸ਼ਰਮਾ ਨੇ ਹਰਿਦੁਆਰ ਅਤੇ ਰਿਸ਼ੀਕੇਸ਼ ਤੋਂ 3 ਵਾਰ 1.20 ਲੱਖ ਰੁਪਏ ਵੀ ਕਢਵਾਏ ਸਨ।

ਇਹ ਵੀ ਪੜ੍ਹੋ– ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼


Rakesh

Content Editor

Related News