15 ਜੂਨ ਤੋਂ ਪੈਟਰੋਲ ਪੰਪ ਮਾਲਿਕ ਕਰਨਗੇ ਹੜਤਾਲ, ਰੋਜ਼ਾਨਾ ਕੀਮਤ ਤੈਅ ਕੀਤੇ ਜਾਣ ਕਾਰਨ ਹਨ ਨਾਰਾਜ਼

Sunday, Jun 11, 2017 - 07:29 AM (IST)

15 ਜੂਨ ਤੋਂ ਪੈਟਰੋਲ ਪੰਪ ਮਾਲਿਕ ਕਰਨਗੇ ਹੜਤਾਲ, ਰੋਜ਼ਾਨਾ ਕੀਮਤ ਤੈਅ ਕੀਤੇ ਜਾਣ ਕਾਰਨ ਹਨ ਨਾਰਾਜ਼

ਨਵੀਂ ਦਿੱਲੀ— ਸ਼ਨੀਵਾਰ ਦੇਰ ਸ਼ਾਮ ਪੈਟਰੋਲ ਪੰਪ ਮਾਲਿਕਾਂ ਨੇ 15 ਜੂਨ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਪੈਟਰੋਲ ਪੰਪ ਮਾਲਿਕ ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ਾਨਾ ਤੈਅ ਹੋਣ ਕੀਮਤਾਂ ਕਾਰਨ ਨਾਰਾਜ਼ ਹਨ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਜਾਣਕਾਰੀ ਮਿਲੀ ਸੀ ਕਿ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਹੁਣ ਪੂਰੇ ਦੇਸ਼ 'ਚ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰ ਸਕਦੀਆਂ ਹਨ। ਜਾਣਕਾਰੀ ਮੁਤਾਬਕ 16 ਜੂਨ ਤੋਂ ਰੋਜ਼ਾਨਾ ਦੇ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਹੋ ਸਕਦੀਆਂ ਹਨ। ਮੌਜੂਦਾ ਸਮੇਂ ਤਿੰਨ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਕਾਰਪੋਰੇਸ਼ਨ ਹਰ 15 ਦਿਨਾਂ ਬਾਅਦ ਤੇਲ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ।


Related News