ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ

Monday, Apr 06, 2026 - 03:28 PM (IST)

ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ

ਬਿਜ਼ਨੈੱਸ ਡੈਸਕ : ਦੁਨੀਆ ਭਰ ਵਿੱਚ ਵਧਦੇ ਜੰਗੀ ਤਣਾਅ ਦੇ ਵਿਚਕਾਰ ਭਾਰਤ ਸਰਕਾਰ ਨੇ ਦੇਸ਼ ਵਾਸੀਆਂ, ਖਾਸ ਕਰਕੇ ਮੱਧ ਵਰਗ ਨੂੰ ਵੱਡੀ ਰਾਹਤ ਦੇਣ ਲਈ ਪੈਟਰੋਲ, ਡੀਜ਼ਲ ਅਤੇ ਐੱਲ. ਪੀ. ਜੀ. (LPG) ਨੂੰ ਲੈ ਕੇ 5 ਮਹੱਤਵਪੂਰਨ ਐਲਾਨ ਕੀਤੇ ਹਨ। ਜਿੱਥੇ ਵਿਸ਼ਵ ਪੱਧਰ 'ਤੇ ਈਂਧਨ ਸੰਕਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਉੱਥੇ ਹੀ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਦੇਸ਼ ਵਿੱਚ ਤੇਲ ਤੇ ਗੈਸ ਦਾ ਲੋੜੀਂਦਾ ਸਟਾਕ ਮੌਜੂਦ ਹੈ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਸਰਕਾਰ ਦੁਆਰਾ ਲਏ ਗਏ 5 ਵੱਡੇ ਫੈਸਲੇ ਅਤੇ ਰਾਹਤਾਂ ਇਸ ਪ੍ਰਕਾਰ ਹਨ:

1. ਬਿਨਾਂ ਐਡਰੈੱਸ ਪਰੂਫ ਮਿਲੇਗਾ ਗੈਸ ਸਿਲੰਡਰ

ਆਮ ਲੋਕਾਂ ਅਤੇ ਖਾਸ ਕਰਕੇ ਕਿਰਾਏਦਾਰਾਂ ਲਈ ਵੱਡੀ ਖ਼ਬਰ ਹੈ ਕਿ ਹੁਣ 5 ਕਿੱਲੋ ਦਾ ਛੋਟਾ ਗੈਸ ਸਿਲੰਡਰ ਸਿਰਫ਼ ਆਪਣਾ ਆਈ. ਡੀ. (ID) ਪਰੂਫ ਦਿਖਾ ਕੇ ਖਰੀਦਿਆ ਜਾ ਸਕਦਾ ਹੈ। ਇਸ ਲਈ ਹੁਣ ਪੱਕੇ ਰਿਹਾਇਸ਼ੀ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

2. ਗੈਸ ਦੀ ਰਿਕਾਰਡ ਸਪਲਾਈ ਅਤੇ ਬਦਲਵੇਂ ਸਰੋਤ

ਸਰਕਾਰ ਨੇ ਸਪਲਾਈ ਸਿਸਟਮ ਦੀ ਮਜ਼ਬੂਤੀ ਦਿਖਾਉਂਦੇ ਹੋਏ ਇੱਕੋ ਦਿਨ ਵਿੱਚ 51 ਲੱਖ ਐੱਲ. ਪੀ. ਜੀ. ਸਿਲੰਡਰਾਂ ਦੀ ਹੋਮ ਡਿਲੀਵਰੀ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਲੋਕਾਂ ਨੂੰ ਪੀ. ਐੱਨ. ਜੀ. (PNG), ਇੰਡਕਸ਼ਨ ਚੁੱਲ੍ਹੇ ਅਤੇ ਇਲੈਕਟ੍ਰਿਕ ਕੁੱਕਟੌਪ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਰਵਾਇਤੀ ਈਂਧਨ 'ਤੇ ਨਿਰਭਰਤਾ ਘਟਾਈ ਜਾ ਸਕੇ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

3. 95 ਫੀਸਦੀ ਆਨਲਾਈਨ ਬੁਕਿੰਗ

'ਡਿਜੀਟਲ ਇੰਡੀਆ' ਮੁਹਿੰਮ ਤਹਿਤ ਹੁਣ ਦੇਸ਼ ਵਿੱਚ 95 ਫੀਸਦੀ ਗੈਸ ਬੁਕਿੰਗ ਆਨਲਾਈਨ ਹੋ ਰਹੀ ਹੈ। ਇਸ ਨਾਲ ਗਾਹਕਾਂ ਲਈ ਗੈਸ ਬੁੱਕ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਅਤੇ ਆਸਾਨ ਹੋ ਗਿਆ ਹੈ।

4. PNG ਕਨੈਕਸ਼ਨਾਂ ਵਿੱਚ ਤੇਜ਼ੀ

ਪਿਛਲੇ ਇੱਕ ਮਹੀਨੇ ਦੌਰਾਨ 3.5 ਲੱਖ ਤੋਂ ਵੱਧ ਨਵੇਂ ਘਰਾਂ ਵਿੱਚ ਪਾਈਪ ਰਾਹੀਂ ਗੈਸ (PNG) ਪਹੁੰਚਾਈ ਗਈ ਹੈ। ਲੱਖਾਂ ਹੋਰ ਲੋਕ ਨਵੇਂ ਕਨੈਕਸ਼ਨਾਂ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ, ਜੋ ਕਿ ਗੈਸ ਸਪਲਾਈ ਦੇ ਆਧੁਨਿਕੀਕਰਨ ਵੱਲ ਇੱਕ ਵੱਡਾ ਕਦਮ ਹੈ।

5. ਬਦਲਵੀਂ ਊਰਜਾ 'ਤੇ ਜ਼ੋਰ

LPG 'ਤੇ ਨਿਰਭਰਤਾ ਘਟਾਉਣ ਲਈ ਸਰਕਾਰ ਇੰਡਕਸ਼ਨ ਸਟੋਵ ਅਤੇ ਇਲੈਕਟ੍ਰਿਕ ਕੁੱਕਟੌਪ ਵਰਗੇ ਵਿਕਲਪਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦਾ ਮਕਸਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਦੇ ਉਤਾਰ-ਚੜ੍ਹਾਅ ਦੇ ਪ੍ਰਭਾਵ ਤੋਂ ਆਮ ਆਦਮੀ ਨੂੰ ਬਚਾਉਣਾ ਹੈ।

ਇਹ ਵੀ ਪੜ੍ਹੋ :  ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ ਲੈ ਸਕੋਗੇ ਸਲਾਹ

ਘਬਰਾਉਣ ਦੀ ਲੋੜ ਨਹੀਂ: ਸਰਕਾਰ ਦੀ ਅਪੀਲ

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਦੀਆਂ ਸਾਰੀਆਂ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾ ਕੇ ਪੈਟਰੋਲ ਪੰਪਾਂ 'ਤੇ ਭੀੜ ਨਾ ਲਗਾਉਣ ਅਤੇ ਨਾ ਹੀ ਗੈਸ ਸਿਲੰਡਰਾਂ ਦੀ ਐਡਵਾਂਸ ਬੁਕਿੰਗ ਕਰਨ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਸਰਕਾਰ ਸਮੁੰਦਰੀ ਰਸਤਿਆਂ ਰਾਹੀਂ ਹੋਣ ਵਾਲੀ ਸਪਲਾਈ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਹਾਲ ਹੀ ਵਿੱਚ 'ਗ੍ਰੀਨ ਸਾਂਵੀ' ਨਾਂ ਦਾ ਐੱਲ. ਪੀ. ਜੀ. ਜਹਾਜ਼ ਸੁਰੱਖਿਅਤ ਤਰੀਕੇ ਨਾਲ ਭਾਰਤ ਪਹੁੰਚਿਆ ਹੈ। ਇਸ ਤੋਂ ਇਲਾਵਾ, ਜੰਗ ਪ੍ਰਭਾਵਿਤ ਇਲਾਕਿਆਂ ਤੋਂ ਲੱਖਾਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਚੁੱਕਾ ਹੈ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਪੂਰੀ ਤਰ੍ਹਾਂ ਅਲਰਟ 'ਤੇ ਹਨ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਇਹ ਵੀ ਪੜ੍ਹੋLPG ਗਾਹਕਾਂ ਲਈ ਲਾਗੂ ਹੋਏ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੁਕਿੰਗ ਤੱਕ ਜਾਣੋ ਸਭ ਕੁਝ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News