ਲਗਾਤਰ ਸੱਤਵੇਂ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ

09/23/2019 12:39:09 PM

ਮੁੰਬਈ — ਸਾਊਦੀ ਅਰਬ 'ਚ ਤੇਲ ਪਲਾਂਟ 'ਤੇ ਹੋਏ ਹਮਲੇ ਦੇ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਤੇਜ਼ੀ ਦਾ ਅਸਰ ਭਾਰਤ 'ਚ ਵੀ ਦਿਖਾਈ ਦੇਣ ਲੱਗ ਗਿਆ ਹੈ। ਲਗਾਤਾਰ ਸੱਤਵੇਂ ਦਿਨ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ 80 ਰੁਪਏ ਅਤੇ ਡੀਜ਼ਲ 70 ਰੁਪਏ ਤੋਂ ਉੱਪਰ ਵਿਕ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ 7 ਦਿਨਾਂ ਤੋਂ ਪੈਟਰੋਲ 1.88 ਰੁਪਏ ਲਿਟਰ ਮਹਿੰਗਾ ਹੋ ਗਿਆ ਹੈ ਅਤੇ ਡੀਜ਼ਲ ਦੇ ਭਾਅ 'ਚ ਵੀ 1.50 ਫੀਸਦੀ ਦਾ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਵੀ ਕੱਚੇ ਤੇਲ ਦੇ ਭਾਅ 'ਚ ਤੇਜ਼ੀ ਆਈ ਹੈ। ਖਾੜੀ ਖੇਤਰ 'ਚ ਜਾਰੀ ਤਣਾਅ ਅਤੇ ਅਮਰੀਕਾ-ਚੀਨ ਵਪਾਰ ਗੱਲਬਾਤ ਦੇ ਸਕਾਰਾਤਮਕ ਸੰਕੇਤਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ ਨੂੰ ਸਪੋਰਟ ਮਿਲਿਆ ਹੈ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਧੇ ਪੈਟਰੋਲ-ਡੀਜ਼ਲ ਦੇ ਭਾਅ

ਪੈਟਰਲੋ ਦੇ ਭਾਅ ਸੋਮਵਾਰ ਨੂੰ ਦਿੱਲੀ 'ਚ 29 ਪੈਸੇ, ਕੋਲਕਾਤਾ ਅਤੇ ਮੁੰਬਈ 'ਚ 28 ਪੈਸੇ ਜਦੋਂਕਿ ਚੇਨਈ 'ਚ 31 ਪੈਸੇ ਪ੍ਰਤੀ ਲਿਟਰ ਵਧ ਗਏ ਹਨ। ਡੀਜ਼ਲ ਦੇ ਭਾਅ ਦਿੱਲੀ 'ਚ 19 ਪੈਸੇ, ਕੋਲਕਾਤਾ ਅਤੇ ਚੇਨਈ 'ਚ 20 ਪੈਸੇ ਜਦੋਂਕਿ ਮੁੰਬਈ 'ਚ 21 ਪੈਸੇ ਪ੍ਰਤੀ ਲਿਟਰ ਵਧੇ ਹਨ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੇ ਭਾਅ ਪ੍ਰਤੀ ਲਿਟਰ ਰੁਪਿਆ 'ਚ 

ਸ਼ਹਿਰ                               ਪੈਟਰੋਲ                                    ਡੀਜ਼ਲ
ਦਿੱਲੀ                                73.91                                     66.74
ਕੋਲਕਾਤਾ                            76.60                                     69.15
ਮੁੰਬਈ                                79.57                                    70.01
ਚੇਨਈ                                76.83                                    70.56
ਗੁਜਰਾਤ                             71.04                                    69.99
ਹਰਿਆਣਾ                           73.50                                    66.20
ਹਿਮਾਚਲ                           72.28                                     64.62
J&K                                75.13                                     67.81

ਇਸ ਕਾਰਨ ਲਗਾਤਾਰ ਵਧ ਰਹੀਆਂ ਕੀਮਤਾਂ

ਇਸ ਮਹੀਨੇ 14 ਸਤੰਬਰ ਨੂੰ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਪਲਾਂਟ 'ਤੇ ਡ੍ਰੋਨ ਦੇ ਜ਼ਰੀਏ ਹੋਏ ਹਮਲੇ ਦੇ ਬਾਅਦ ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਬੀਤੇ ਸੋਮਵਾਰ ਨੂੰ ਤਕਰੀਬਨ 20 ਫੀਸਦੀ ਦਾ ਉਛਾਲ ਆਇਆ ਜਿਹੜੀ ਕਿ 28 ਸਾਲ ਬਾਅਦ ਹਾਈ ਸਭ ਤੋਂ ਵੱਡੀ ਇਕ ਦਿਨ ਦੀ ਤੇਜ਼ੀ ਸੀ। ਅੰਤਰਰਾਸ਼ਟਰੀ ਬਜ਼ਾਰ 'ਚ ਬੈਂਚਮਾਰਕ ਕੱਚਾ ਤੇਲ ਬ੍ਰੇਂਟ ਕਰੂਡ ਦੇ ਨਵੰਬਰ ਡਿਲਵਰੀ ਸਮਝੌਤੇ 'ਚ ਇੰਟਰਕਾਂਟਿਨੈਂਟਲ ਐਕਸਚੇਂਜ 'ਤੇ ਪਿਛਲੇ ਸੈਸ਼ਨ ਦੇ ਮੁਕਾਬਲੇ 0.51 ਫੀਸਦੀ ਦੀ ਤੇਜ਼ੀ ਦੇ ਨਾਲ 64.93 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। 
 


Related News