ਨਵੇਂ ਸਾਲ ਦੇ ਪਹਿਲੇ ਸੋਮਵਾਰ ਤੋਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

01/07/2019 10:31:56 AM

ਨਵੀਂ ਦਿੱਲੀ — ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਧਾਰ 'ਤੇ ਨਿਰਧਾਰਤ ਹੁੰਦੀਆਂ ਹਨ। ਨਵੇਂ ਸਾਲ ਦੇ ਪਹਿਲੇ ਸੋਮਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਤੋਂ ਬਾਅਦ ਅੱਜ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲ ਦੀ ਕੀਮਤ ਵਿਚ 21 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 8 ਪੈਸੇ ਦਾ ਵਾਧਾ ਹੋਇਆ ਹੈ। ਗਲੋਬਲ ਬਜ਼ਾਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਤੋਂ ਵਧਣ ਲੱਗੀਆਂ ਹਨ ਅਜਿਹੇ ਵਿਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ। 

ਨਵੇਂ ਸਾਲ 'ਚ ਪਹਿਲੀ ਵਾਰ ਵਧੀਆ ਕੀਮਤਾਂ

ਇਸ ਸਾਲ 1 ਜਨਵਰੀ ਨੂੰ ਪੈਟਰੋਲ ਦੀ ਕੀਮਤ ਵਿਚ 19 ਪੈਸੇ ਦੀ ਕਟੌਤੀ ਦਰਜ ਕੀਤੀ ਗਈ ਸੀ। 2 ਅਤੇ 3 ਜਨਵਰੀ ਨੂੰ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਪਰ 4 ਜਨਵਰੀ ਨੂੰ 21 ਪੈਸੇ ਅਤੇ 5 ਜਨਵਰੀ ਨੂੰ 15 ਪੈਸੇ ਪ੍ਰਤੀ ਲਿਟਰ ਪੈਟਰੋਲ ਸਸਤਾ ਹੋਇਆ ਸੀ। ਇਸ ਤੋਂ ਬਾਅਦ 6 ਜਨਵਰੀ ਨੂੰ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ 2019 ਦੇ ਪਹਿਲੇ ਸੋਮਵਾਰ 7 ਜਨਵਰੀ ਨੂੰ ਪਹਿਲੀ ਵਾਰ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ।

ਅੱਜ ਸੋਮਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ .21 ਪੈਸੇ ਦੇ ਵਾਧੇ ਨਾਲ 68.50 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 8 ਪੈਸੇ ਦੇ ਵਾਧੇ ਨਾਲ 62.24 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਕੀਮਤ 70.64 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 74.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅਜਿਹੇ 'ਚ ਗੱਲ ਕਰੀਏ ਚੇਨਈ ਦੀ ਤਾਂ ਚੇਨਈ 'ਚ ਪੈਟਰੋਲ ਦੀ ਕੀਮਤ ਵਿਚ 22 ਪੈਸੇ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ .22 ਪੈਸੇ ਵਧ ਕੇ 71.07 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਇਆ 'ਚ

ਸ਼ਹਿਰ                                        ਪੈਟਰੋਲ                                ਡੀਜ਼ਲ

ਨਵੀਂ ਦਿੱਲੀ                                   68.50                                 62.24
ਮੁੰਬਈ                                         74.16                                 65.12
ਕੋਲਕਾਤਾ                                     70.64                                 64.01
ਚੇਨਈ                                         71.07                                65.70
ਹਰਿਆਣਾ                                     69.92                                62.64
ਹਿਮਾਚਲ ਪ੍ਰਦੇਸ਼                           67.55                                60.49
ਜੰਮੂ-ਕਸ਼ਮੀਰ                                 71.55                                62.31

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਹਿਰ                                         ਪੈਟਰੋਲ                               ਡੀਜ਼ਲ

ਜਲੰਧਰ                                        73.48                               62.25
ਲੁਧਿਆਣਾ                                     73.94                               62.65
ਅੰਮ੍ਰਿਤਸਰ                                  74.08                               62.78
ਪਟਿਆਲਾ                                     73.87                               62.59

ਹੋਰ ਵਧ ਸਕਦੀਆਂ ਹਨ ਕੀਮਤਾਂ

ਪਿਛਲੇ ਹਫਤੇ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। 25 ਦਸੰਬਰ 2018 ਨੂੰ 50 ਡਾਲਰ ਪ੍ਰਤੀ ਬੈਰਲ ਤੱਕ ਮਿਲਣ ਵਾਲਾ ਤੇਲ ਹੁਣ ਵਾਪਸ 57 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਅਜਿਹੇ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਫਿਰ ਤੋਂ ਕੀਮਤਾਂ ਵਧ ਸਕਦੀਆਂ ਹਨ।


Related News