ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਰਾਹੁਲ ਨੇ ਘੇਰੀ ਸਰਕਾਰ, ਸ਼ੁਰੂ ਕੀਤੀ ਇਹ ਮੁਹਿੰਮ

Monday, Jun 29, 2020 - 10:23 AM (IST)

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਰਾਹੁਲ ਨੇ ਘੇਰੀ ਸਰਕਾਰ, ਸ਼ੁਰੂ ਕੀਤੀ ਇਹ ਮੁਹਿੰਮ

ਨਵੀਂ ਦਿੱਲੀ— ਦੇਸ਼ 'ਚ ਜਿੱਥੇ ਇਕ ਪਾਸੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ, ਉੱਥੇ ਹੀ ਤਾਲਾਬੰਦੀ ਕਾਰਨ ਲੋਕ ਪਰੇਸ਼ਾਨ ਹਨ, ਕਿਉਂਕਿ ਠੱਪ ਹੋਏ ਕਾਰੋਬਾਰ ਕਾਰਨ ਆਮ ਆਦਮੀ ਪਰੇਸ਼ਾਨ ਹੈ। ਸਰਕਾਰ ਨੇ ਵੀ ਲੋਕਾਂ 'ਤੇ ਦੋਹਰੀ ਮਾਰ ਮਾਰੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ। ਕਾਂਗਰਸ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ। ਕਾਂਗਰਸ ਵਰਕਰ ਅੱਜ ਸਵੇਰੇ 10 ਵਜੇ ਤੋਂ 12 ਵਜੇ ਦਰਮਿਆਨ ਦੇਸ਼ ਭਰ ਦੇ ਜ਼ਿਲਾ ਹੈੱਡਕੁਆਰਟਰਾਂ ਵਿਚ ਧਰਨਾ ਦੇਣਗੇ। ਧਰਨੇ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਜ਼ਰੀਏ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ।

 

ਇਸ ਮਸਲੇ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਦੀ ਸਵੇਰ ਨੂੰ ਇਕ ਮੁਹਿੰਮ ਦੀ ਸ਼ੁਰੂਆਤ ਕੀਤਾ ਹੈ, ਜਿਸ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਬੋਲਣ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕਰ ਕੇ ਲਿਖਿਆ ਕਿ ਆਓ ਈਂਧਨ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਆਯੋਜਿਤ ਮੁਹਿੰਮ ਨਾਲ ਜੁੜੀਏ।  
ਰਾਹੁਲ ਗਾਂਧੀ ਨੇ ਜੋ ਵੀਡੀਓ ਟਵੀਟ ਕੀਤਾ ਹੈ, ਉਸ ਵਿਚ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਅਤੇ ਚੀਨ ਨਾਲ ਵਿਗੜਦੇ ਹਾਲਾਤ ਦਰਮਿਆਨ ਸਰਕਾਰ ਨੇ ਆਮ ਆਦਮੀ ਨੂੰ ਆਪਣੇ ਹਾਲਾਤ 'ਤੇ ਛੱਡ ਦਿੱਤਾ ਹੈ ਅਤੇ ਲੋਕਾਂ ਦੇ ਜ਼ਖਮਾਂ ਦੀ ਮਰਹਮ ਲਾਉਣ ਦੀ ਬਜਾਏ ਲੂਣ ਛਿੜਕ ਰਹੀ ਹੈ। ਨਾਲ ਹੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹਨ ਅਤੇ ਕੇਂਦਰ ਸਰਕਾਰ 21 ਦਿਨਾਂ ਤੋਂ ਰੋਜ਼ਾਨਾ ਕੀਮਤਾਂ ਵਧਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਰਟੀ ਨੇ ਅੱਜ ਦਿੱਲੀ ਅਤੇ ਪ੍ਰਦੇਸ਼ ਦੀ ਰਾਜਧਾਨੀ 'ਚ ਸਪੀਕ ਅਪ ਅਗੇਂਸਟ ਫਿਊਲ ਹਾਈਕ ਕੈਂਪੇਨ #SpeakUpAgainstFuelHike campaign ਦਾ ਆਯੋਜਨ ਕਰ ਕੇ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਾਪਸ ਲੈਣ ਦੀ ਅਪੀਲ ਕੀਤੀ ਹੈ।


author

Tanu

Content Editor

Related News