ਜੰਮੂ ਕਸ਼ਮੀਰ ’ਚ ਪੈਟਰੋਲ, ਡੀਜ਼ਲ ’ਤੇ ਘਟਾਇਆ ਗਿਆ 7 ਰੁਪਏ ਪ੍ਰਤੀ ਲੀਟਰ ਟੈਕਸ
Saturday, Nov 06, 2021 - 01:25 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਵਲੋਂ ਤੇਲ ਦੀਆਂ ਕੀਮਤਾਂ ’ਤੇ ਉਤਪਾਦ ਫੀਸ ’ਚ ਕਟੌਤੀ ਦੇ ਇਕ ਦਿਨ ਬਾਅਦ, ਉੱਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 7 ਰੁਪਏ ਪ੍ਰਤੀ ਲੀਟਰ ਦੀ ਹੋਰ ਕਮੀ ਦਾ ਐਲਾਨ ਕੀਤਾ। ਮਨੋਜ ਸਿਨਹਾ ਦੇ ਦਫ਼ਤਰ ਨੇ ਟਵੀਟ ਕੀਤਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੈਟਰੋਲ ਅਤੇ ਡੀਜ਼ਲ ’ਤੇ ਉਤਪਾਦ ਫੀਸ ’ਚ ਕਮੀ ਦਾ ਐਲਾਨ ਕਰ ਕੇ ਇਕ ਵੱਡਾ ਦੀਵਾਲੀ ਤੋਹਫ਼ਾ ਦਿੱਤਾ ਹੈ।’’
ਟਵੀਟ ’ਚ ਕਿਹਾ ਗਿਆ ਹੈ ਜੰਮੂ ਕਸ਼ਮੀਰ ਨੇ ਇਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 7 ਰੁਪਏ ਦੀ ਕਮੀ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਪੈਟਰੋਲ ਦੀ ਕੀਮਤ ’ਚ 12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ’ਚ 17 ਰੁਪਏ ਲੀਟਰ ਘੱਟ ਹੋ ਗਈ ਹੈ। ਐੱਲ.ਜੀ. ਦਾ ਐਲਾਨ ਦੇ ਅਨੁਰੂਪ ਵਿੱਤ ਵਿਭਾਗ ਨੇ ਪੈਟਰੋਲੀਅਮ ਕੀਮਤਾਂ ’ਚ ਕਟੌਤੀ ਨੂੰ ਰਸਮੀ ਰੂਪ ਦੇਣ ਦਾ ਆਦੇਸ਼ ਜਾਰੀ ਕੀਤਾ। ਵਿੱਤ ਵਿਭਾਗ ਨੇ ਜੰਮੂ ਕਸ਼ਮੀਰ ’ਚ ਫਿਊਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਟੈਕਸ ਦਰਾਂ ਅਤੇ ਸੈੱਸ ’ਚ ਸੋਧ ਕੀਤਾ ਹੈ, ਜੋ ਸਥਾਨਕ ਵਾਸੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਸੀ।