ਪੁਲਸ ਨੇ ਕਰ''ਤੀ ਕਾਰਵਾਈ, ਲੱਭ ਲਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ
Monday, Apr 14, 2025 - 10:48 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਦੇਣ ਦਾ ਮਾਮਲਾ ਚਰਚਾ ਵਿਚ ਹੈ। ਅੱਜ ਸਵੇਰੇ ਹੀ ਇਕ ਧਮਕੀ ਵਟਸਐਪ ਰਾਹੀਂ ਵਰਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰਤ ਨੰਬਰ 'ਤੇ ਭੇਜੀ ਗਈ, ਜਿਸ ਵਿੱਚ ਸਲਮਾਨ ਖਾਨ ਨੂੰ ਉਨ੍ਹਾਂ ਦੇ ਘਰ ਵਿਚ ਹੀ ਜਾਨੋਂ ਮਾਰਨ ਅਤੇ ਉਨ੍ਹਾਂ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਦੀ ਪਛਾਣ ਕਰ ਲਈ ਹੈ।
ਕੋਰਟ ਕੰਪਲੈਕਸ 'ਚ ਵੱਡੀ ਘਟਨਾ! ਨਸ਼ਾ ਤਸਕਰ ਨੇ ਮਾਰ'ਤੀ ਤੀਜੀ ਮੰਜ਼ਿਲ ਤੋਂ ਛਾਲ, ਮੌਤ
ਮਿਲੀ ਜਾਣਕਾਰੀ ਮੁਤਾਬਕ ਅਦਾਕਾਰ ਨੂੰ ਧਮਕੀ ਦੇਣ ਵਾਲਾ ਲੜਕਾ ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਹੈ, ਜੋ ਕਿ 26 ਸਾਲ ਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੇ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਲੜਕੇ ਦੇ ਬਾਰੇ ਵਿਚ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਲੜਦੇ ਦਾ ਨਾਂ ਮਯੰਕ ਪੰਡਯਾ ਹੈ।
Mumbai Police say, "Worli Traffic Control Room's WhatsApp number received a threat message for actor Salman Khan wherein it was threatened that the actor would be killed at his home and an explosion would be executed in his vehicle. Worli Police have registered an FIR against…
— ANI (@ANI) April 14, 2025
ਵੱਡੀ ਖਬਰ! ਸੋਨੇ ਦੀ ਚੈਨ ਤੇ ਪੈਸੇ ਖੋਣ ਵਾਲਿਆਂ ਦਾ ਪੁਲਸ ਨਾਲ ਹੋ ਗਿਆ ਐਨਕਾਊਂਟਰ
ਇਸ ਦੌਰਾਨ ਮੁੰਬਈ ਪੁਲਸ ਦਾ ਕਹਿਣਾ ਹੈ ਕਿ ਵਰਲੀ ਟ੍ਰੈਫਿਕ ਕੰਟਰੋਲ ਰੂਮ ਦੇ ਵਟਸਐਪ ਨੰਬਰ 'ਤੇ ਅਦਾਕਾਰ ਸਲਮਾਨ ਖਾਨ ਲਈ ਇੱਕ ਧਮਕੀ ਭਰਿਆ ਸੁਨੇਹਾ ਆਇਆ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਅਦਾਕਾਰ ਨੂੰ ਉਸਦੇ ਘਰ ਵਿੱਚ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਗੱਡੀ ਵਿੱਚ ਧਮਾਕਾ ਕੀਤਾ ਜਾਵੇਗਾ। ਵਰਲੀ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਨੰਬਰ ਗੁਜਰਾਤ ਦੇ ਵਡੋਦਰਾ ਨੇੜੇ ਇੱਕ ਪਿੰਡ ਦੇ ਇੱਕ 26 ਸਾਲਾ ਵਿਅਕਤੀ ਦਾ ਹੋਣ ਦਾ ਪਤਾ ਲੱਗਿਆ ਹੈ। ਉਸ ਵਿਅਕਤੀ ਨੂੰ ਜਾਂਚ ਲਈ ਨੋਟਿਸ ਭੇਜਿਆ ਗਿਆ ਹੈ। ਉਸਨੂੰ 2-3 ਦਿਨਾਂ ਦੇ ਅੰਦਰ ਵਰਲੀ ਪੁਲਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਵਿਅਕਤੀ ਮਾਨਸਿਕ ਤੌਰ 'ਤੇ ਅਸਥਿਰ ਹੈ ਅਤੇ ਇਲਾਜ ਅਧੀਨ ਹੈ। ਵਰਲੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8