ਅਜਬ-ਗਜ਼ਬ: ਵਿਅਕਤੀ ਨੇ ਇੱਕੋ ਮੰਡਪ ’ਚ ਕਰਵਾਇਆ 2 ਔਰਤਾਂ ਨਾਲ ਵਿਆਹ, ਧੀ-ਪੁੱਤ ਵੀ ਰਹੇ ਮੌਜੂਦ

03/10/2023 3:32:43 AM

ਹੈਦਰਾਬਾਦ (ਅਨਸ)- ਤੇਲੰਗਾਨਾ ’ਚ ਇਕ ਵਿਆਹ ਸਮਾਰੋਹ ਵਿਚ ਇਕ ਆਦੀਵਾਸੀ ਵਿਅਕਤੀ ਨੇ ਇੱਕੋ ਸਮੇਂ 2 ਔਰਤਾਂ ਨਾਲ ਵਿਆਹ ਕਰਵਾਇਆ ਹੈ। ਵਿਅਕਤੀ ਪਿਛਲੇ ਤਿੰਨ ਸਾਲਾਂ ਤੋਂ ਔਰਤਾਂ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਸੀ। ਇਹ ਸਮਾਰੋਹ ਭਰਦਾਰਦੀ ਕੋਠਾਗੁਡੇਮ ਜ਼ਿਲ੍ਹੇ ਦੇ ਇਕ ਪਿੰਡ ਵਿਚ ਹੋਇਆ ਅਤੇ ਇਸ ਵਿਚ ਵੱਡੀ ਗਿਣਤੀ ਵਿਚ ਆਦੀਵਾਸੀਆਂ ਨੇ ਭਾਗ ਲਿਆ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਸ੍ਰੀ ਦਰਬਾਰ ਸਾਹਿਬ ਨਤਮਸਤਕ; ਪੈਟਰੋਲ-ਗੈਸ ਦੀਆਂ ਕੀਮਤਾਂ 'ਚ ਵਾਧੇ ਦੀ ਦੱਸੀ ਵਜ੍ਹਾ

ਖਾਸ ਗੱਲ ਇਹ ਹੈ ਕਿ ਦੋਹਾਂ ਔਰਤਾਂ ਨੂੰ ਇਸ ਮਰਦ ਤੋਂ ਇਕ-ਇਕ ਬੱਚਾ ਵੀ ਹੈ। ਵੀਰਵਾਰ ਦੀ ਸਵੇਰ ਵਿਆਹ ਹੋਣਾ ਸੀ, ਪਰ ਵਿਆਹ ਦੀ ਖ਼ਬਰ ਫੈਲਦਿਆਂ ਹੀ ਤਿੰਨੇ ਪਰਿਵਾਰਾਂ ਵਿਚ ਹੜਕੰਪ ਮਚ ਗਿਆ, ਇਸ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਵਿਆਹ ਤੈਅ ਸਮੇਂ ਤੋਂ ਕੁਝ ਘੰਟੇ ਪਹਿਲਾਂ ਕਰ ਲਿਆ ਗਿਆ।

ਰਿਪੋਰਟ ਮੁਤਾਬਕ, ਯੇਰਾਬੋਰੂ ਪਿੰਡ ਦੇ ਐੱਮ. ਸੱਤੀਬਾਬੂ 2 ਵੱਖ-ਵੱਖ ਪਿੰਡਾਂ ਦੀ ਸਵਪਨਾ ਅਤੇ ਸੁਨੀਤਾ ਨਾਲ ਪਿਆਰ ਕਰਦਾ ਸੀ। ਸੁਨੀਤਾ ਨੇ ਇਕ ਲੜਕੇ ਨੂੰ ਜਨਮ ਦਿੱਤਾ ਅਤੇ ਸਵਪਨਾ ਨੇ ਇਕ ਲੜਕੀ ਨੂੰ। ਵਿਆਹ ਸਬੰਧੀ ਦੋਹਾਂ ਔਰਤਾਂ ਦੇ ਪਰਿਵਾਰਾਂ ਵਿਚਾਲੇ ਕੁੱਟਮਾਰ ਵੀ ਹੋਈ। ਹਾਲਾਂਕਿ, ਸੱਤੀਬਾਬੂ ਨੇ ਉਨ੍ਹਾਂ ਨੂੰ ਮਨਾ ਲਿਆ ਸੀ ਕਿ ਉਹ ਉਨ੍ਹਾਂ ਦੋਹਾਂ ਨਾਲ ਵਿਆਹ ਕਰਵਾਏਗਾ।

ਇਹ ਖ਼ਬਰ ਵੀ ਪੜ੍ਹੋ - ਨਿਰਮਲਾ ਸੀਤਾਰਮਣ ਨੇ ਅਮਰੀਕੀ ਵਣਜ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ ਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ

ਉਸ ਨੇ ਦੋਹਾਂ ਲਾੜੀਆਂ ਦੇ ਨਾਂ ਵਾਲੇ ਵਿਆਹ ਦੇ ਕਾਰਡ ਵੀ ਛਪਵਾਏ ਜਿਸ ਤੋਂ ਬਾਅਦ ਕਾਰਡ ਵਾਇਰਲ ਹੋ ਗਏ ਅਤੇ ਕੁਝ ਮੀਡੀਆਕਰਮੀ ਪਿੰਡ ਵਿਚ ਪਹੁੰਚ ਗਏ। ਇਸ ਨਾਲ ਤਿੰਨੇ ਪਰਿਵਾਰਾਂ ਵਿਚ ਇਹ ਡਰ ਪੈਦਾ ਹੋ ਗਿਆ ਸੀ ਕਿ ਅਧਿਕਾਰੀਆਂ ਵੱਲੋਂ ਵਿਆਹ ਨੂੰ ਰੋਕਿਆ ਜਾ ਸਕਦਾ ਹੈ।

ਇਸ ਲਈ ਉਨ੍ਹਾਂ ਨੇ ਤੈਅ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਅਜਿਹਾ ਕਿਹਾ ਜਾਂਦਾ ਹੈ ਕਿ ਕੁਝ ਆਦੀਵਾਸੀ ਭਾਈਚਾਰਿਆਂ ਵਿਚ ਇਕੋ ਹੀ ਸਮੇਂ 2 ਔਰਤਾਂ ਨਾਲ ਵਿਆਹ ਕਰਨ ਵਾਲਾ ਵਿਅਕਤੀ ਸਵੀਕਾਰ ਹੈ। ਸਾਲ 2021 ਵਿਚ ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ਵਿਚ ਇਕ ਆਦੀਵਾਸੀ ਵਿਅਕਤੀ ਨੇ ਆਪਣੀ ਮਾਸੀ ਦੀਆਂ 2 ਬੇਟੀਆਂ ਨਾਲ ਵਿਆਹ ਕਰਵਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News