ਸੂਡਾਨ ਤੋਂ ਸੁਰੱਖਿਅਤ ਦੇਸ਼ ਪਰਤੇ ਹਿਮਾਚਲ ਦੇ ਸ਼ਖ਼ਸ ਨੇ ਸੁਣਾਈ ਹੱਡ ਬੀਤੀ

Sunday, Apr 30, 2023 - 05:48 PM (IST)

ਸੂਡਾਨ ਤੋਂ ਸੁਰੱਖਿਅਤ ਦੇਸ਼ ਪਰਤੇ ਹਿਮਾਚਲ ਦੇ ਸ਼ਖ਼ਸ ਨੇ ਸੁਣਾਈ ਹੱਡ ਬੀਤੀ

ਹਮੀਰਪੁਰ- ਗ੍ਰਹਿ ਯੁੱਧ ਤੋਂ ਗ੍ਰਸਤ ਅਫ਼ਰੀਕੀ ਦੇਸ਼ ਸੂਡਾਨ ਤੋਂ ਸੁਰੱਖਿਅਤ ਕੱਢੇ ਗਏ ਹਿਮਾਚਲ ਪ੍ਰਦੇਸ਼ ਦੇ ਦੀਪਕ ਅਗਨੀਹੋਤਰੀ ਨੇ ਉੱਥੋਂ ਦੇ ਮੰਜ਼ਰ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਧਾਨੀ ਖਾਰਤੂਮ ਦੀਆਂ ਸੜਕਾਂ 'ਤੇ ਸੂਡਾਨ ਦੀ ਫ਼ੌਜ ਅਤੇ ਨੀਮ ਫ਼ੌਜ ਫੋਰਸ ਆਪਸ 'ਚ ਲੜ ਰਹੇ ਹਨ ਅਤੇ ਉੱਥੋਂ ਨਿਕਲਣ ਤੋਂ ਪਹਿਲਾਂ ਉਹ 7 ਹੋਰ ਲੋਕਾਂ ਨਾਲ ਭੂ-ਤਲ (ਜ਼ਮੀਨੀ ਮੰਜ਼ਿਲ) 'ਚ ਲੁੱਕੇ ਹੋਏ ਸਨ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਾਸੀ 26 ਸਾਲਾ ਅਗਨੀਹੋਤਰੀ ਵੀਰਵਾਰ ਨੂੰ ਦੇਸ਼ ਪਰਤੇ। ਉਨ੍ਹਾਂ ਦੱਸਿਆ ਕਿ ਅਸੀਂ ਭਾਰਤੀ ਦੂਤਘਰ ਦੇ ਸੰਪਰਕ ਵਿਚ ਸੀ ਅਤੇ ਜਦੋਂ ਸਾਨੂੰ ਕੱਢਣ ਦੀ ਇਜਾਜ਼ਤ ਮਿਲੀ ਤਾਂ ਅਸੀਂ ਸੂਡਾਨ ਦੀ ਬੰਦਰਗਾਹ ਪਹੁੰਚੇ। ਸੂਡਾਨ ਵਿਚ 2019 ਤੋਂ ਇਕ ਆਈ. ਟੀ. ਕੰਪਨੀ 'ਚ ਕੰਮ ਕਰ ਰਹੇ ਅਗਨੀਹੋਤਰੀ ਨੇ ਦੱਸਿਆ ਬੰਦਰਗਾਹ ਤੋਂ ਸਾਡੇ ਮਾਲਕਾਂ ਨੇ ਕਿਸ਼ਤੀ ਦੀ ਵਿਵਸਥਾ ਕੀਤੀ, ਜਿਸ ਜ਼ਰੀਏ ਅਸੀਂ ਸਾਊਦੀ ਅਰਬ ਦੇ ਜੇਦਾਹ ਪਹੁੰਚੇ। 

ਇਹ ਵੀ ਪੜ੍ਹੋ- ਸੂਡਾਨ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡ ਬੀਤੀ, ਕਿਹਾ- 'ਮੌਤ ਦੇ ਮੂੰਹ 'ਚੋਂ ਬਚੇ, ਲਾਸ਼ ਵਾਂਗ ਕਮਰੇ 'ਚ ਬੰਦ ਸੀ'

ਅਗਨੀਹੋਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਲੜਾਈ ਸ਼ੁਰੂ ਹੋਈ, ਉਦੋਂ ਅਸੀਂ ਆਪਣੇ ਅਪਾਰਟਮੈਂਟ ਵਿਚ ਸੀ ਪਰ ਹੌਲੀ-ਹੌਲੀ ਸਾਮਾਨ ਦੀ ਸਪਲਾਈ ਘਟਦੀ ਗਈ। ਇਸ ਤੋਂ ਬਾਅਦ ਜੋ ਕੁਝ ਵੀ ਸਾਡੇ ਕੋਲ ਸੀ, ਉਸ ਨੂੰ ਲੈ ਕੇ ਅਸੀਂ ਇਮਾਰਤ ਦੇ ਭੂ-ਤਲ 'ਚ ਬਣੇ ਕਮਰੇ 'ਚ ਚੱਲੇ ਗਏ। ਅਗਨੀਹੋਤਰ ਨੇ ਦੱਸਿਆ ਕਿ ਸਾਡੇ ਕੋਲ ਸਿਰਫ ਉੱਚਿਤ ਮਾਤਰਾ 'ਚ ਪਾਣੀ ਅਤੇ ਗੈਸ ਸੀ, ਜਿਸ ਨਾਲ ਖਾਣਾ ਬਣਾ ਸਕਦੇ ਸੀ। 

ਇਹ ਵੀ ਪੜ੍ਹੋ-  ਆਪ੍ਰੇਸ਼ਨ ਕਾਵੇਰੀ: 246 ਹੋਰ ਭਾਰਤੀਆਂ ਦੀ ਵਤਨ ਵਾਪਸੀ, ਮੁੰਬਈ ਪੁੱਜਾ ਹਵਾਈ ਫ਼ੌਜ ਦਾ ਜਹਾਜ਼

ਅਧਿਕਾਰੀਆਂ ਨੇ ਜਿਵੇਂ ਹੀ ਸਾਨੂੰ ਇਜਾਜ਼ਤ ਦਿੱਤੀ, ਅਸੀਂ ਸੂਡਾਨ ਬੰਦਰਗਾਹ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਜੇਦਾਹ ਪਹੁੰਚਣ ਮਗਰੋਂ ਉਨ੍ਹਾਂ ਨੂੰ ਅਤੇ ਹੋਰਨਾਂ ਭਾਰਤੀਆਂ ਨੂੰ ਹਵਾਈ ਫ਼ੌਜ ਦੇ ਜਹਾਜ਼ ਤੋਂ ਦੇਸ਼ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਅਤ ਢੰਗ ਨਾਲ ਦੇ ਵਾਪਸੀ ਕਰਨ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦੀ ਹਾਂ। ਉੱਥੇ ਤਣਾਅਪੂਰਨ ਸਥਿਤੀ ਪੈਦਾ ਹੋਣ 'ਤੇ ਮੇਰੀ ਪਤਨੀ 31 ਮਾਰਚ ਨੂੰ ਭਾਰਤ ਪਰਤ ਆਈ ਸੀ। ਅਫ਼ਰੀਕੀ ਦੇਸ਼ ਦੇ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ। ਦੱਸ ਦੇਈਏ ਕਿ ਸੂਡਾਨ 'ਚ ਅਪ੍ਰੈਲ ਦੇ ਮੱਧ 'ਚ ਲੜਾਈ ਸ਼ੁਰੂ ਹੋਈ ਸੀ ਅਤੇ ਭਾਰਤ ਨੇ ਹੁਣ ਤੱਕ ਲੱਗਭਗ 1950 ਭਾਰਤੀਆਂ ਨੂੰ ਉੱਥੋਂ ਕੱਢ ਲਿਆ ਅਤੇ ਹੋਰਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ


author

Tanu

Content Editor

Related News