ਵਿਅਕਤੀ ਨੇ ਲੜਕੀ ਨਾਲ ਕੀਤੀ ਛੇੜਛਾੜ, ਮਾਮਲਾ ਦਰਜ
Friday, Sep 22, 2017 - 11:25 AM (IST)
ਉਤਰਾਖੰਡ— ਉਤਰਾਖੰਡ ਦੀ ਰਾਜਧਾਨੀ 'ਚ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਰਾਏਪੁਰ ਥਾਣਾ ਖੇਤਰ ਦੇ ਮਯੂਰ ਵਿਹਾਰ ਚੌਕੀ 'ਤੇ ਹੰਗਾਮਾ ਕੀਤਾ ਅਤੇ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਸਥਾਨਕ ਲੋਕਾਂ ਵੱਲੋਂ ਲੜਕੀ ਦੀ ਪਛਾਣ ਮਯੂਰ ਵਿਹਾਰ ਵਾਸੀ ਅਜੀਮ ਦੱਸੀ ਗਈ ਹੈ, ਜਿਸ ਦੇ ਬਾਅਦ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਮੁਤਾਬਕ ਮਯੂਰ ਵਿਹਾਰ ਖੇਤਰ ਦੀ ਰਹਿਣ ਵਾਲੀ ਲੜਕੀ ਕਿਤੇ ਜਾ ਰਹੀ ਸੀ। ਰੋਡ 'ਤੇ ਇਕ ਵਿਅਕਤੀ ਉਸ ਦੇ ਨਾਲ ਛੇੜਛਾੜ ਕਰਨ ਲੱਗਾ। ਲੜਕੀ ਦੇ ਵਿਰੋਧ ਕਰਨ 'ਤੇ ਵਿਅਕਤੀ ਨੇ ਉਸ ਦਾ ਹੱਥ ਫੜ ਲਿਆ। ਜਿਸ ਕਾਰਨ ਉਹ ਸ਼ੌਰ ਮਚਾਉਣ ਲੱਗੀ। ਉਦੋਂ ਦੋਸ਼ੀ ਉਥੋਂ ਭੱਜ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
