ਮੋਦੀ ਸਰਕਾਰ ''ਚ ਸਿਰਫ਼ 98.5 ਫੀਸਦੀ ਵਧੀ ਪ੍ਰਤੀ ਵਿਅਕਤੀ ਆਮਦਨ : ਖੜਗੇ

Tuesday, Mar 07, 2023 - 03:37 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੀ ਸਰਕਾਰ ਦੇ 10 ਸਾਲਾਂ ਦੌਰਾਨ ਦੇਸ਼ ਦੇ ਪ੍ਰਤੀ ਵਿਅਕਤੀ ਆਮਦਨ 'ਚ 258.8 ਫੀਸਦੀ ਦਾ ਵਾਧਾ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ 'ਚ ਪ੍ਰਤੀ ਵਿਅਕਤੀ ਆਮਦਨ ਸਿਰਫ਼ 98.5 ਫੀਸਦੀ ਵਧੀ। ਉਨ੍ਹਾਂ ਟਵੀਟ ਕੀਤਾ,''ਭਾਰਤ ਦੇ ਪ੍ਰਤੀ ਵਿਅਕਤੀ ਆਮਦਨ 'ਤੇ ਸੁਰਖੀਆਂ  ਬਣਾਉਣ ਦੇ ਭਾਜਪਾ ਦੇ ਜਾਲ 'ਚ ਨਾ ਫਸੋ। ਤੁਹਾਡੀ ਆਮਦਨ ਵਧਾਉਣ ਲਈ ਕਾਂਗਰਸ ਵਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਦੀ ਛਤਰੀ ਭਾਜਪਾ ਦੇ ਗਲਤ ਪ੍ਰਚਾਰ ਨਾਲੋਂ ਜ਼ਿਆਦਾ ਮਜ਼ਬੂਤ ਸੀ।''

PunjabKesari

ਖੜਗੇ ਨੇ ਇਕ ਗ੍ਰਾਫ਼ ਦੇ ਮਾਧਿਅਮ ਨਾਲ ਅੰਕੜੇ ਪੇਸ਼ ਕਰਦੇ ਹੋਏ ਇਹ ਵੀ ਕਿਹਾ ਕਿ ਯੂ.ਪੀ.ਏ. ਸਰਕਾਰ 'ਚ 2004-14 ਦੌਰਾਨ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਵਧੀ ਅਤੇ 24,143 ਰੁਪਏ ਤੋਂ 86,647 ਰੁਪਏ ਹੋ ਗਈ ਤਾਂ 2014 ਤੋਂ 2023 ਦੌਰਾਨ ਇਹ 98.5 ਫੀਸਦੀ ਵਧ ਕੇ 1,72,000 ਰੁਪਏ ਤੱਕ ਹੀ ਪਹੁੰਚ ਸਕੀ। ਰਾਸ਼ਟਰੀ ਸਟੈਟਿਸਟੀਲ ਆਫ਼ਿਸ (ਐੱਨ.ਐੱਸ.ਓ.) ਵਲੋਂ ਪਿਛਲੇ ਦਿਨੀਂ ਜਾਰੀ ਅੰਕੜਿਆਂ 'ਚ ਕਿਹਾ ਗਿਆ ਕਿ ਮੋਦੀ ਸਰਕਾਰ ਦੇ 2014-15 'ਚ ਸੱਤਾ 'ਚ ਆਉਣ ਦੇ ਬਾਅਦ ਤੋਂ ਮੌਜੂਦਾ ਮੁੱਲ 'ਤੇ ਦੇਸ਼ ਦੇ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਕੇ 1,72,000 ਰੁਪਏ ਪਹੁੰਚ ਗਈ ਹੈ। ਹਾਲਾਂਕਿ ਆਮਦਨ ਦਾ ਅਸਮਾਨ ਵੇਰਵਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਐੱਨ.ਐੱਸ.ਓ. ਅਨੁਸਾਰ, ਮੌਜੂਦਾ ਕੀਮਤਾਂ 'ਤੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ (ਸ਼ੁੱਧ ਰਾਸ਼ਟਰੀ ਆਮਦਨ) ਵਿੱਤ ਸਾਲ 2022-23 'ਚ 1,72,000 ਰੁਪਏ ਰਹਿਣ ਦਾ ਅਨੁਮਾਨ ਹੈ, ਜੋ ਸਾਲ 2014-15 ਦੇ 86,647 ਰੁਪਏ ਤੋਂ ਕਰੀਬ 99 ਫੀਸਦੀ ਵੱਧ ਹੈ। ਉੱਥੇ ਹੀ ਅਸਲ ਮੁੱਲ (ਸਥਿਰ ਕੀਮਤ) 'ਤੇ ਦੇਸ਼ ਦੇ ਪ੍ਰਤੀ ਵਿਅਕਤੀ ਆਮਦਨ ਇਸ ਦੌਰਾਨ ਕਰੀਬ 35 ਫੀਸਦੀ ਵਧੀ ਹੈ। ਸਾਲ 2014-15 'ਚ ਇਹ 72,805 ਰੁਪਏ ਵੀ ਜੋ ਸਾਲ 2022-23 'ਚ ਵੱਧ ਕੇ 98,118 ਰੁਪਏ ਰਹਿਣ ਦਾ ਅਨੁਮਾਨ ਹੈ।


DIsha

Content Editor

Related News