PM ਮੋਦੀ ਦੀ ਅਪੀਲ ਦਾ ਲੋਕਾਂ ''ਤੇ ਹੋ ਰਿਹੈ ਅਸਰ, ਭਾਰਤੀ ਉਤਪਾਦਾਂ ਨੂੰ ਪਸੰਦ ਕਰ ਰਹੇ ਲੋਕ

Saturday, Nov 11, 2023 - 06:27 PM (IST)

PM ਮੋਦੀ ਦੀ ਅਪੀਲ ਦਾ ਲੋਕਾਂ ''ਤੇ ਹੋ ਰਿਹੈ ਅਸਰ, ਭਾਰਤੀ ਉਤਪਾਦਾਂ ਨੂੰ ਪਸੰਦ ਕਰ ਰਹੇ ਲੋਕ

ਨੈਸ਼ਨਸ ਡੈਸਕ- ਕੋਵਿਡ ਮਹਾਮਾਰੀ ਤੋਂ ਬਾਅਦ ਇਹ ਪਹਿਲਾ ਸਾਲ ਹੈ, ਜਦੋਂ ਲੋਕ ਬਿਨਾਂ ਕਿਸੇ ਬੀਮਾਰੀ ਦੇ ਡਰ ਦੇ ਦੀਵਾਲੀ ਦਾ ਤਿਉਹਾਰ ਮਨਾਉਣਗੇ। ਇਹ ਹੀ ਵਜ੍ਹਾ ਹੈ ਕਿ ਇਸ ਵਾਰ ਬਾਜ਼ਾਰਾਂ ਵਿਚ ਗਾਹਕਾਂ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਦੀਵਾਲੀ 'ਤੇ ਇਸ ਵਾਰ ਵਾਤਾਵਰਣ ਦੇ ਅਨੁਕੂਲ ਅਤੇ ਭਾਰਤ ਵਿਚ ਬਣੇ ਉਤਪਾਦਾਂ ਦਾ ਚਲਣ ਨਜ਼ਰ ਆ ਰਿਹਾ ਹੈ ਅਤੇ ਮੁੰਬਈ ਵਾਸੀ ਸ਼ਹਿਰ ਦੇ ਕੁਝ ਪ੍ਰਸਿੱਧ ਬਾਜ਼ਾਰਾਂ 'ਚ ਅਜਿਹੀਆਂ ਚੀਜ਼ਾਂ ਖਰੀਦ ਰਹੇ ਹਨ, ਜੋ ਵਾਤਾਵਰਣ ਲਈ ਹਾਨੀਕਾਰਨ ਨਾ ਹੋਣ। ਬਾਜ਼ਾਰਾਂ 'ਚ ਮੋਮਬੱਤੀਆਂ ਤੋਂ ਲੈ ਕੇ ਦੀਵਿਆਂ ਅਤੇ ਰੰਗੋਲੀ ਤੋਂ ਲੈ ਕੇ ਲਾਲਟੇਨਾਂ ਤੱਕ ਦੀਵਾਲੀ ਨਾਲ ਸਬੰਧਤ ਸਮੱਗਰੀ ਦੀ ਭਰਮਾਰ ਹੈ ਅਤੇ ਇਸ ਵਾਰ ਜ਼ੋਰ ਭਾਰਤ 'ਚ ਬਣੇ ਉਤਪਾਦਾਂ 'ਤੇ ਹੈ। 

ਇਹ ਵੀ ਪੜ੍ਹੋ-  ਅਯੁੱਧਿਆ 'ਚ ਉਮੜਿਆ ਆਸਥਾ ਦਾ ਸੈਲਾਬ; 24 ਲੱਖ ਦੀਵਿਆਂ ਨਾਲ ਰੁਸ਼ਨਾਏਗੀ 'ਰਾਮ ਦੀ ਨਗਰੀ'

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਕਲ ਫਾਰ ਲਾਕਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮਨ ਕੀ ਬਾਤ ਵਿਚ ਜ਼ਿਆਦਾ ਤੋਂ ਜ਼ਿਆਦਾ ਦੇਸੀ ਉਤਪਾਦ ਖਰੀਦਣ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਦਾ ਅਸਰ ਹੁਣ ਲੋਕਾਂ 'ਤ ਨਜ਼ਰ ਆਉਣ ਲੱਗੀ ਹੈ। ਲੋਕ ਜ਼ਿਆਦਾਤਰ ਭਾਰਤੀ ਉਤਪਾਦਾਂ ਨੂੰ ਹੀ ਖਰੀਦ ਰਹੇ ਹਨ।  ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਵੀਟ ਕਰ ਕੇ ਕਿਹਾ ਕਿ  ਇਹ ਤਿਉਹਾਰ ਆਤਮਨਿਰਭਰ ਭਾਰਤ ਦੀ ਸ਼ੁਰੂਆਤ ਕਰਦਾ ਹੈ। ਇਸ ਟਵੀਟ ਮਗਰੋਂ ਸਥਾਨਕ ਪੱਧਰ 'ਤੇ ਬਣੇ ਸਾਮਾਨਾਂ ਦੀ ਖਰੀਦਦਾਰੀ ਵਿਚ ਇਜ਼ਾਫਾ ਹੋ ਸਕਦਾ ਹੈ ਅਤੇ ਚੀਨ ਦੇ ਸਾਮਾਨ ਦੀ ਖਰੀਦਦਾਰੀ ਨਾ ਦੇ ਬਰਾਬਰ ਹੋ ਸਕਦੀ ਹੈ, ਜਿਸ ਦੀ ਵਜ੍ਹਾ ਤੋਂ ਚੀਨ ਨੂੰ ਇਕ ਲੱਖ ਕਰੋੜ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-  ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਪਰਾਲੀ ਸਾੜਨ ਵਾਲਿਆਂ ਨੂੰ ਨਾ ਦਿੱਤੀ ਜਾਵੇ MSP

PunjabKesari

ਦੁਕਾਨਦਾਰਾਂ ਮੁਤਾਬਕ ਇਸ ਸਾਲ ਕੱਪੜੇ, ਕਾਗਜ਼ ਅਤੇ ਗੱਤੇ ਨਾਲ ਬਣੇ ਲਾਲਟੇਨ ਦੀ ਮੰਗ ਜ਼ਿਆਦਾ ਹੈ। ਲਾਲਟੇਨ ਲੇਨ 'ਚ ਇਕ ਦੁਕਾਨਦਾਰ ਵੈਭਵ ਕਹਿੰਦੇ ਹਨ ਕਿ ਅਸੀਂ ਕਾਗਜ਼ ਅਤੇ ਕੱਪੜੇ ਨਾਲ ਬਣੇ ਲਾਲਟੇਨ ਵੇਚਦੇ ਹਾਂ ਕਿਉਂਕਿ ਗਾਹਕ ਇਹ ਹੀ ਚਾਹੁੰਦੇ ਹਨ। ਪਲਾਸਟਿਕ ਅਤੇ ਥਰਮਾਕੋਲ ਤੋਂ ਵਾਤਾਵਰਣ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਜਾਗਰੂਕਤਾ ਹੈ, ਇਸ ਲਈ ਲੋਕ ਵਾਤਾਵਰਣ ਅਨੁਕੂਲ ਲਾਲਟੇਨ ਖਰੀਦ ਰਹੇ ਹਨ।

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਪਹੁੰਚੇ ਘਰ, ਬੀਮਾਰ ਪਤਨੀ ਨੂੰ ਮਿਲਣ ਲਈ ਅਦਾਲਤ ਨੇ ਦਿੱਤੀ 6 ਘੰਟੇ ਦੀ ਇਜਾਜ਼ਤ

PunjabKesari


author

Tanu

Content Editor

Related News