ਚਿਕਨਗੁਨੀਆ ਤੋਂ ਪੀੜਤ ਲੋਕਾਂ ਨੂੰ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਰਹਿੰਦੈ ਮੌਤ ਦਾ ਖ਼ਤਰਾ

Wednesday, Feb 14, 2024 - 08:09 PM (IST)

ਨਵੀਂ ਦਿੱਲੀ (ਭਾਸ਼ਾ) - ਚਿਕਨਗੁਨੀਆ ਵਾਇਰਸ ਤੋਂ ਪੀੜ੍ਹਤ ਲੋਕਾਂ ਨੂੰ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਜਾਣਕਾਰੀ ‘ਦਿ ਲਾਂਸੇਟ ਇਨਫੈਕਸ਼ੀਅਸ ਡਿਸੀਜ਼’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਿੱਤੀ ਗਈ ਹੈ। ਚਿਕਨਗੁਨੀਆ ਇੱਕ ਵਾਇਰਲ ਬਿਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਵਾਇਰਸ ਅਕਸਰ ਏਡੀਜ਼, ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਬਿਮਾਰੀ ਨੂੰ ਆਮ ਤੌਰ ’ਤੇ ਪੀਲਾ ਬੁਖਾਰ ਵੀ ਕਿਹਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਖੋਜਕਰਤਾਵਾਂ ਮੁਤਾਬਕ, ਵਧੇਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਵੀ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬੀਮਾਰੀ ਘਾਤਕ ਸਾਬਤ ਹੋ ਸਕਦੀ ਹੈ। ਇਸ ਇਨਫੈਕਸ਼ਨ ਦੇ ਵਧੇਰੇ ਕੇਸ ਅਣਡਿੱਠ ਹੋ ਜਾਂਦੇ ਹਨ। 2023 ਵਿਚ ਪੂਰੀ ਦੁਨੀਆ ’ਚ ਚਿਕਨਗੁਨੀਆ ਦੇ ਲਗਭਗ 5 ਲੱਖ ਕੇਸ ਸਾਹਮਣੇ ਆਏ ਸਨ। 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਰੇਸ਼ਮ ਸਿੰਘ ਅਨਮੋਲ ਨੇ ਬੁਲੰਦ ਕੀਤੀ ਆਵਾਜ਼, ਕਿਹਾ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ

ਬ੍ਰਿਟੇਨ ਦੇ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੀ ਪ੍ਰੋਫੈਸਰ ਅਤੇ ਅਧਿਐਨ ਦੇ ਸੀਨੀਅਰ ਖੋਜਕਰਤਾ ਐਨੇ ਡੀ. ਪਾਈਕਸੋ ਕਰੂਜ਼ ਨੇ ਕਿਹਾ ਕਿ ਚਿਕਨਗੁਨੀਆ ਦੀ ਇਨਫੈਕਸ਼ਨ ਵਧਣ ਦੀ ਸੰਭਾਵਨਾ ਨਾਲ ਸਿਹਤ ਸੇਵਾਵਾਂ ਲਈ ਇਹ ਜ਼ਰੂਰੀ ਹੈ ਕਿ ਉੱਚ ਪੱਧਰੀ ਇਨਫੈਕਸ਼ਨ ਦੇ ਖ਼ਤਮ ਹੋਣ ਤੋਂ ਬਾਅਦ ਵੀ ਲਗਾਤਾਰ ਖ਼ਤਰੇ ’ਤੇ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ। ਖੋਜਕਰਤਾਵਾਂ ਨੇ ਬ੍ਰਾਜ਼ੀਲ ਦੇ 10 ਕਰੋੜ ਲੋਕਾਂ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਚਿਕਨਗੁਨੀਆ ਦੇ ਲਗਭਗ 150,000 ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News