ਲੱਦਾਖ ਤੋਂ ਰਾਹੁਲ ਗਾਂਧੀ ਦਾ ਦਾਅਵਾ- 'ਚੀਨ ਨੇ ਖੋਹ ਲਈ ਸਾਡੀ ਜ਼ਮੀਨ'
Sunday, Aug 20, 2023 - 12:15 PM (IST)
ਲੱਦਾਖ (ਏਜੰਸੀ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਚੀਨ ਨੇ ਲੱਦਾਖ 'ਚ ਲੋਕਾਂ ਦੀ ਜ਼ਮੀਨ ਖੋਹ ਲਈ ਹੈ। ਉਨ੍ਹਾਂ ਕਿਹਾ,''ਇਹ ਚਿੰਤਾ ਦੀ ਗੱਲ ਹੈ ਕਿ ਚੀਨ ਨੇ ਜ਼ਮੀਨ ਖੋਹ ਲਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀ ਫ਼ੌਜ ਇਲਾਕੇ 'ਚ ਵੜ ਗਈ ਹੈ ਅਤੇ ਉਨ੍ਹਾਂ ਦੀ ਚਾਰਗਾਹ ਜ਼ਮੀਨ ਖੋਹ ਲਈ ਗਈ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਇੰਚ ਵੀ ਜ਼ਮੀਨ ਨਹੀਂ ਖੋਹੀ ਗਈ ਪਰ ਇਹ ਸੱਚ ਨਹੀਂ ਹੈ, ਤੁਸੀਂ ਇੱਥੇ ਕਿਸੇ ਤੋਂ ਵੀ ਪੁੱਛ ਸਕਦੇ ਹੋ।
ਇਹ ਵੀ ਪੜ੍ਹੋ : PM ਮੋਦੀ ਨੇ ਰਾਜੀਵ ਗਾਂਧੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਦਿੱਤੀ ਸ਼ਰਧਾਂਜਲੀ
ਰਾਹੁਲ ਨੇ ਕਿਹਾ,''ਲੱਦਾਖ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹਨ, ਉਹ ਉਸ ਦਰਜੇ ਤੋਂ ਖੁਸ਼ ਨਹੀਂ ਹਨ, ਜੋ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਪ੍ਰਤੀਨਿਧੀਤੱਵ ਚਾਹੁੰਦੇ ਹਨ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਹੈ। ਲੋਕ ਕਹਿ ਰਹੇ ਹਨ ਕਿ ਰਾਜ ਨੂੰ ਨੌਕਰਸ਼ਾਹੀ ਨਾਲ ਨਹੀਂ ਸਗੋਂ ਜਨਤਾ ਦੀ ਆਵਾਜ਼ ਨਾਲ ਚਲਣਾ ਚਾਹੀਦਾ।'' ਦੱਸਣਯੋਗ ਹੈ ਕਿ ਰਾਹੁਲ ਗਾਂਧੀ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 79ਵੀਂ ਜਯੰਤੀ 'ਤੇ ਲੱਦਾਖ 'ਚ ਹਨ। ਰਾਹੁਲ ਨੇ ਇੱਥੇ ਪੈਂਗੋਂਗ ਤਸੋ ਲੇਕ 'ਤੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8