ਸਟੇਜ਼ ''ਤੇ ਨੱਚਦੀ ਮਸ਼ਰੂਰ ਗਾਇਕਾ ''ਤੇ ਲੋਕਾਂ ਨੇ ਵਰ੍ਹਾ ''ਤਾ ਜੁੱਤੀਆਂ ਦਾ ਮੀਂਹ, ਭੰਨ ਦਿੱਤੀਆਂ ਕੁਰਸੀਆਂ

Monday, Sep 23, 2024 - 11:29 AM (IST)

ਆਜ਼ਮਗੜ੍ਹ :  ਯੂਪੀ 'ਚ  ਇਨ੍ਹੀਂ ਦਿਨੀਂ   ਆਜ਼ਮਗੜ੍ਹ ਮਹਾਉਤਸਵ ਨੂੰ ਲੈ ਕੇ ਕਾਫੀ ਚਰਚਾ ਹੈ। ਪ੍ਰੋਗਰਾਮ 'ਚ ਕਈ ਭੋਜਪੁਰੀ ਸਿਤਾਰੇ ਪਰਫਾਰਮ ਕਰ ਰਹੇ ਹਨ ਅਤੇ ਪ੍ਰੋਗਰਾਮ ਦੇ ਆਖਰੀ ਦਿਨ ਭੋਜਪੁਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਵੀ ਆਪਣੇ ਸ਼ਾਨਦਾਰ ਗੀਤਾਂ ਨਾਲ ਹਲਚਲ ਮਚਾ ਦਿੱਤੀ। ਹਾਲਾਂਕਿ, ਇੱਕ ਸਮੇਂ 'ਤੇ ਭੀੜ ਨੇ ਉਨ੍ਹਾਂ 'ਤੇ ਹਾਵੀ ਹੋ ਗਈ ਅਤੇ ਭੀੜ ਵਿੱਚਾਲੇ ਜੁੱਤੀਆਂ-ਚੱਪਲਾਂ ਚੱਲਣ ਲੱਗੀਆਂ। ਜਿਵੇਂ ਹੀ ਗਾਇਕ ਨੇ ਗਾਉਂਦੇ ਹੋਏ ਨੱਚਣਾ ਸ਼ੁਰੂ ਕੀਤਾ ਤਾਂ ਸਟੇਜ 'ਤੇ ਜੁੱਤੀਆਂ ਅਤੇ ਚੱਪਲਾਂ ਦਾ ਮੀਂਹ ਵਰ੍ਹ ਗਿਆ। ਉੱਥੇ ਮੌਜੂਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। 
ਅਕਸ਼ਰਾ ਸਿੰਘ ਦੇ ਸਮਾਗਮ ਵਿਚ ਸਟੇਜ 'ਤੇ ਚੱਪਲਾਂ ਅਤੇ ਜੁੱਤੀਆਂ ਦੀ ਬਾਰਿਸ਼ ਸ਼ੁਰੂ ਹੋਣ ਲੱਗੀ। ਇੰਨਾ ਹੀ ਨਹੀਂ ਸਟੇਜ 'ਤੇ ਪਾਣੀ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ, ਇਸ ਦੌਰਾਨ ਸੁਰੱਖਿਆ 'ਚ ਲੱਗੇ ਪੁਲਸ ਮੁਲਾਜ਼ਮਾਂ ਨੇ ਲਾਠੀਚਾਰਜ ਕਰਕੇ ਉਥੇ ਮੌਜੂਦ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਪੁਲਸ 'ਤੇ ਵੀ ਜੁੱਤੀਆਂ ਸੁੱਟੀਆਂ।

ਨਾਰਾਜ਼ ਹੋ ਪੰਡਾਲ ਛੱਡ ਗਈ ਅਕਸ਼ਰਾ ਸਿੰਘ
ਜ਼ਾਹਿਰ ਹੈ ਕਿ ਇਸ ਸਭ ਤੋਂ ਬਾਅਦ ਅਕਸ਼ਰਾ ਦਾ ਗੁੱਸਾ 'ਚ ਹੋਣਾ ਲਾਜ਼ਮੀ ਸੀ। ਉਹ ਗੁੱਸੇ ਵਿੱਚ ਆ ਕੇ ਉੱਥੋਂ ਚਲੀ ਗਈ। ਭੋਜਪੁਰੀ ਅਭਿਨੇਤਰੀ ਨੂੰ ਦੇਖਣ ਲਈ ਜਿਨ੍ਹੀ ਭਾਰੀ ਭੀੜ ਇਕੱਠੀ ਹੋਈ ਸੀ, ਉਸ ਭੀੜ ਵਿੱਚ ਮੌਜੂਦ ਜ਼ਿਆਦਾਤਰ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਅਕਸ਼ਰਾ ਸਿੰਘ ਆਜ਼ਮਗੜ੍ਹ ਮਹੋਤਸਵ ਦੇ ਆਖਰੀ ਦਿਨ ਪਰਫਾਰਮ ਕਰ ਰਹੀ ਸੀ। ਚੱਪਲਾਂ ਸੁੱਟਣ ਤੋਂ ਬਾਅਦ ਲੋਕਾਂ ਨੇ ਉਥੇ ਕੁਰਸੀਆਂ ਵੀ ਭੰਨ ਦਿੱਤੀਆਂ। ਗਾਇਕ ਤੁਰੰਤ ਉਥੋਂ ਚਲੀ ਗਈ।
ਜੌਨਪੁਰ ਵਿੱਚ  ਹੋਇਆ ਸੀ ਹੰਗਾਮਾ

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ਰਾ ਸਿੰਘ ਦੇ ਇਵੈਂਟ 'ਚ ਹੰਗਾਮਾ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਜੌਨਪੁਰ 'ਚ ਉਨ੍ਹਾਂ ਦੇ ਇਵੈਂਟ 'ਚ ਕਾਫੀ ਹੰਗਾਮਾ ਹੋਇਆ ਸੀ। ਦਰਅਸਲ, ਅਕਸ਼ਰਾ ਸਿੰਘ ਦੇ ਗੀਤਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਯੂ-ਟਿਊਬ 'ਤੇ ਵੀ ਇਨ੍ਹਾਂ ਗੀਤਾਂ ਦੀ ਕਾਫੀ ਚਰਚਾ ਹੋ ਰਹੀ ਹੈ। ਹਰ ਵੀਡੀਓ ਨੂੰ ਲੱਖਾਂ ਵਿਊਜ਼ ਮਿਲਦੇ ਹਨ। ਪਰ ਅਕਸ਼ਰਾ ਸਿੰਘ ਦੇ ਕੰਸਰਟ ਵਿੱਚ ਅਜਿਹੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ।


DILSHER

Content Editor

Related News