ਅੱਲੂ ਅਰਜੁਨ ਦੀ ਨਵੀਂ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਬਣਾ''ਤਾ ਗਿਨੀਜ਼ ਵਰਲਡ ਰਿਕਾਰਡ
Tuesday, Sep 22, 2026 - 01:33 PM (IST)
ਮੁੰਬਈ (ਏਜੰਸੀ)- ਆਈਕਨ ਅੱਲੂ ਅਰਜੁਨ ਸਟਾਰਰ ਅਤੇ ਐਟਲੀ ਦੁਆਰਾ ਨਿਰਦੇਸ਼ਤ ਫਿਲਮ 'ਰਾਕਾ' ਨੇ ਸਿਨੇਮੈਟਿਕ ਤਕਨਾਲੋਜੀ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਫਿਲਮ ਨੇ ਇੱਕੋ ਸਮੇਂ ਸਭ ਤੋਂ ਵੱਧ ਲੋਕਾਂ ਦੇ ਰੀਅਲ-ਟਾਈਮ ਮੋਸ਼ਨ ਕੈਪਚਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਫਿਲਮ ਲਈ ਫਰਵਰੀ 2026 ਵਿੱਚ 37 ਕਲਾਕਾਰਾਂ ਦਾ ਰੀਅਲ-ਟਾਈਮ ਮੋਸ਼ਨ ਕੈਪਚਰ ਕੀਤਾ ਗਿਆ ਸੀ, ਜਿਸ ਨੂੰ 15 ਸਤੰਬਰ 2026 ਨੂੰ ਅਧਿਕਾਰਤ ਤੌਰ 'ਤੇ ਪ੍ਰਮਾਣਿਤ ਕੀਤਾ ਗਿਆ। ਗਿੰਨੀਜ਼ ਵਰਲਡ ਰਿਕਾਰਡ ਦੇ ਸੀਨੀਅਰ ਜੱਜ ਸਵਪਨਿਲ ਡਾਂਗਰੀਕਰ ਨੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਅੱਲੂ ਅਰਜੁਨ ਅਤੇ ਨਿਰਦੇਸ਼ਕ ਐਟਲੀ ਨੂੰ ਸਰਟੀਫਿਕੇਟ ਪੇਸ਼ ਕੀਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਗੁਲਾਬ ਸਿੱਧੂ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਦਾ ਐਨਕਾਊਂਟਰ

ਇਸ ਮੋਸ਼ਨ-ਕੈਪਚਰ ਅਭਿਆਸ ਵਿੱਚ 4 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਕੁੱਲ 37 ਕਲਾਕਾਰਾਂ ਨੂੰ ਇੱਕੋ ਸਮੇਂ ਕੈਪਚਰ ਕੀਤਾ ਗਿਆ। ਇਸ ਲਈ ਇਕ ਹੀ ਕੈਪਚਰ ਵਾਲਿਊਮ ਵਿੱਚ ਸਾਰੇ ਕਲਾਕਾਰਾਂ ਦੇ ਪ੍ਰਦਰਸ਼ਨ ਨੂੰ ਸ਼ੁੱਧਤਾ ਅਤੇ ਗੁਣਵੱਤਾ ਨਾਲ ਰਿਕਾਰਡ ਕਰਨ ਦੀ ਚੁਣੌਤੀ ਸੀ। ਰਿਕਾਰਡ ਬਣਾਉਣ ਦੌਰਾਨ 92 ਆਪਟੀਕਲ ਮੋਸ਼ਨ-ਕੈਪਚਰ ਕੈਮਰਿਆਂ ਦੀ ਵਰਤੋਂ ਗਈ। ਇਸ ਤੋਂ ਇਲਾਵਾ ਕੈਪਚਰ, ਕੈਲੀਬ੍ਰੇਸ਼ਨ, ਨੈੱਟਵਰਕਿੰਗ, ਸਿੰਕ੍ਰੋਨਾਈਜ਼ੇਸ਼ਨ, ਰੀਅਲ-ਟਾਈਮ ਅਨਰੀਅਲ ਵਿਜ਼ੂਅਲਾਈਜ਼ੇਸ਼ਨ ਅਤੇ ਫੇਸ਼ੀਅਲ ਕੈਪਚਰ ਸਣੇ ਕਈ ਤਕਨੀਕੀ ਪ੍ਰਣਾਲੀਆਂ ਦੀ ਵਰਤੋਂ ਕੀਤੀ ਗਈ।
ਅੱਲੂ ਅਰਜੁਨ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਿਨੇਮਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਵਿਸ਼ਵ ਪੱਧਰ 'ਤੇ ਇੱਕ ਨਵਾਂ ਮਾਪਦੰਡ ਸਥਾਪਤ ਕਰਨ ਦਾ ਪਲ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਨਿਰਦੇਸ਼ਕ ਐਟਲੀ ਦੇ ਦ੍ਰਿਸ਼ਟੀਕੋਣ, ਪੂਰੀ ਟੀਮ ਦੀ ਸਖ਼ਤ ਮਿਹਨਤ ਅਤੇ ਸਨ ਪਿਕਚਰਜ਼ ਦੇ ਸਮਰਥਨ ਨੂੰ ਦਿੱਤਾ। ਐਟਲੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਗਿਨੀਜ਼ ਵਰਲਡ ਰਿਕਾਰਡ ਬਾਰੇ ਸੁਣਦਾ ਆਏ ਹਨ ਅਤੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਕ ਦਿਨ ਉਨ੍ਹਾਂ ਦੀ ਟੀਮ ਅਜਿਹਾ ਰਿਕਾਰਡ ਬਣਾਏਗੀ। ਫਿਲਮ ਦੀ ਤਕਨੀਕੀ ਟੀਮ ਨੇ ਫਿਲਮ ਦੀਆਂ ਮੰਗਾਂ ਅਤੇ ਪੈਮਾਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਸ਼ੇਸ਼ ਮੋਸ਼ਨ-ਕੈਪਚਰ ਪਾਈਪਲਾਈਨ ਅਤੇ ਵਰਕਫਲੋ ਵਿਕਸਤ ਕੀਤਾ। ਨਿਰਮਾਤਾਵਾਂ ਦੇ ਅਨੁਸਾਰ, ਇਹ ਪ੍ਰਾਪਤੀ ਫਿਲਮ ਦੀ ਤਕਨੀਕੀ ਟੀਮ, VFX ਵਰਕਫਲੋ, ਅਤੇ ਕਲਾਕਾਰਾਂ ਅਤੇ ਕਰੂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
