''ਪ੍ਰੇਮ ਕੀਟਾਨੂ'' ਦੇ ਟ੍ਰੇਲਰ ''ਚ ਦਿਸਿਆ ਵੀਰ ਪਹਾੜੀਆ ਦਾ ਕਾਮਿਕ ਅੰਦਾਜ਼ ਤੇ ਰੋਮਾਂਟਿਕ ਚਾਰਮ

Tuesday, Sep 22, 2026 - 05:41 PM (IST)

''ਪ੍ਰੇਮ ਕੀਟਾਨੂ'' ਦੇ ਟ੍ਰੇਲਰ ''ਚ ਦਿਸਿਆ ਵੀਰ ਪਹਾੜੀਆ ਦਾ ਕਾਮਿਕ ਅੰਦਾਜ਼ ਤੇ ਰੋਮਾਂਟਿਕ ਚਾਰਮ

ਮੁੰਬਈ (ਏਜੰਸੀ)- ਅਦਾਕਾਰ ਵੀਰ ਪਹਾੜੀਆ ਆਉਣ ਵਾਲੀ ਰੋਮਾਂਟਿਕ ਕਾਮੇਡੀ-ਡਰਾਮਾ ਫਿਲਮ "ਪ੍ਰੇਮ ਕੀਟਾਨੂ" ਦੇ ਟ੍ਰੇਲਰ ਵਿੱਚ ਆਪਣੇ ਕਾਮਿਕ ਅੰਦਾਜ਼ ਅਤੇ ਰੋਮਾਂਟਿਕ ਚਾਰਮ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਿਹਾ ਹੈ। ਅਪੂਰਵ ਸਿੰਘ ਕਾਕਰੀ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਵੀਰ ਇੱਕ ਮਾਸੂਮ ਆਸ਼ਿਕ ਅਤੇ ਇੱਕ ਸੱਚੇ ਦੋਸਤ ਦੀ ਭੂਮਿਕਾ ਵਿਚ ਨਜ਼ਰ ਆਵੇਗਾ। ਟ੍ਰੇਲਰ ਵਿੱਚ ਵੀਰ ਦਾ ਇੱਕ ਬੇਫਿਕਰ ਕਾਲਜ ਬੈਕਬੈਂਚਰ ਵਾਲਾ ਕਿਰਦਾਰ ਅਤੇ ਨਿਖਿਲ ਵਿਜੇ ਨਾਲ ਉਸਦੀ ਦੋਸਤੀ ਅਤੇ ਮਜ਼ੇਦਾਰ ਮਜ਼ਾਕ ਮਨੋਰੰਜਨ ਦਾ ਮੁੱਖ ਹਿੱਸਾ ਹੈ।

ਉਥੇ ਹੀ ਆਫੀਆ ਸਈਦ ਨਾਲ ਉਸਦੀ ਰੋਮਾਂਟਿਕ ਕੈਮਿਸਟਰੀ ਕਹਾਣੀ ਵਿੱਚ ਰੋਮਾਂਸ ਦਾ ਅਹਿਸਾਸ ਜੋੜਦੀ ਹੈ। ਅਪਾਰਸ਼ਕਤੀ ਖੁਰਾਨਾ ਦੀ ਐਂਟਰੀ ਇੱਕ ਲਵ ਟ੍ਰਾਈਐਂਗਲ ਨੂੰ ਵੀ ਪੇਸ਼ ਕਰਦੀ ਹੈ। ਰਾਕੇਸ਼ ਬੇਦੀ ਵੀ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਨ। "ਪ੍ਰੇਮ ਕੀਟਾਨੂ" 2 ਅਕਤੂਬਰ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 


author

cherry

Content Editor

Related News