ਵਿਦਿਆਰਥੀਆਂ ਦੇ ਨਾਲ ਹੀ ਸੜਕਾਂ ’ਤੇ ਉਤਰੇ ਲੋਕ, ਕੀਤਾ ਵਿਖਾਵਾ
Sunday, Nov 24, 2019 - 01:24 AM (IST)
ਨਵੀਂ ਦਿੱਲੀ, (ਭਾਸ਼ਾ)– ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਹੋਸਟਲ ਦੀ ਫੀਸ ਵਧਾਏ ਜਾਣ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿਚ ਵੱਡੀ ਗਿਣਤੀ ਵਿਚ ਲੋਕ ਵੀ ਸ਼ਨੀਵਾਰ ਸੜਕਾਂ ’ਤੇ ਉਤਰ ਆਏ। ਵਿਖਾਵਾਕਾਰੀਆਂ ਵਿਚ ਅਧਿਆਪਕ, ਵਿਦਿਆਰਥੀ, ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਨਾਗਰਿਕ, ਸਮਾਜ ਦੇ ਮੈਂਬਰ ਸ਼ਾਮਲ ਸਨ। ਉਨ੍ਹਾਂ ਮੰਡੀ ਹਾਊਸ ਤੋਂ ਮਾਰਚ ਸ਼ੁਰੂ ਕੀਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਫੀਸਾਂ ਵਿਚ ਕੀਤਾ ਵਾਧਾ ਵਾਪਸ ਲੈਣ ਲਈ ਕਿਹਾ। ਨਾਲ ਹੀ ਇਹ ਮੰਗ ਵੀ ਕੀਤੀ ਕਿ ਸਰਕਾਰ ਸਭ ਲਈ ਕਿਫਾਇਤੀ ਸਿੱਖਿਆ ਨੂੰ ਬਣਾਉਣਾ ਯਕੀਨੀ ਕਰੇ।
ਵਿਦਿਆਰਥੀਆਂ ਨੇ ਸੰਸਦ ਵਲ ਮਾਰਚ ਕਰਨ ਦੀ ਕੋਸ਼ਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਦੀਆਂ ਕਈ ਯੂਨੀਅਨਾਂ, ਰਾਸ਼ਟਰੀ ਜਨਤਾ ਦਲ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਵੀ ਵਿਰੋਧ ਵਿਖਾਵੇ ਵਿਚ ਹਿੱਸਾ ਲਿਆ।
