ਜੰਮੂ-ਕਸ਼ਮੀਰ ਨੂੰ ਪਾਲੀਥੀਨ ਮੁਕਤ ਬਣਾਉਣ ''ਚ ਭੂਮਿਕਾ ਨਿਭਾਉਣ ਲੋਕ: ਉਪਰਾਜਪਾਲ
Saturday, Aug 28, 2021 - 10:54 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਲੋਕਾਂ ਤੋਂ ਕੇਂਦਰ ਸ਼ਾਸਿਤ ਖੇਤਰ ਨੂੰ ਪਾਲੀਥੀਨ ਮੁਕਤ ਬਣਾਉਣ ਵਿੱਚ ਭੂਮਿਕਾ ਨਿਭਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਡੇ ਜਲਵਾਯੂ ਸੰਕਟ ਤੋਂ ਗ੍ਰਹਿ ਨੂੰ ਬਚਾਉਣਾ ਲੋਕਾਂ 'ਤੇ ਨਿਰਭਰ ਕਰਦਾ ਹੈ। ਸਿਨਹਾ ਨੇ ਇੱਥੇ ਸ਼ੇਰ-ਏ-ਕਸ਼ਮੀਰ ਪਾਰਕ ਵਿੱਚ ਸ਼੍ਰੀਨਗਰ ਨਗਰ ਨਿਗਮ (ਐੱਸ.ਐੱਮ.ਸੀ.) ਦੁਆਰਾ ਆਯੋਜਿਤ ‘ਬੈਟਲ ਆਫ ਬੈਂਡਸ ਫਾਰ ਪਾਲੀਥੀਨ ਫ੍ਰੀ ਸ਼੍ਰੀਨਗਰ' ਸੰਗੀਤ ਪ੍ਰੋਗਰਾਮ ਵਿੱਚ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ - ਰੋਜ਼ਾਨਾ ਜਸ਼ਨ ਮਨਾ ਰਹੀ ਕੇਂਦਰ ਸਰਕਾਰ, ਕਸ਼ਮੀਰ 'ਚ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਬੋਲੀ ਮਹਿਬੂਬਾ ਮੁਫਤੀ
ਉਪਰਾਜਪਾਲ ਨੇ ਕਿਹਾ, “ਐੱਸ.ਐੱਮ.ਸੀ. ਨੇ ਇੱਕ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਨਾਗਰਿਕ ਸੰਸਥਾਵਾਂ ਨਾਲ ਜੁੜੇ ਕਈ ਲੋਕ ਇਸ ਨਾਲ ਜੁੜੇ ਹਨ… ਇਸ ਦੀ ਸਫਲਤਾ ਆਮ ਲੋਕਾਂ ਦੀ ਭੂਮਿਕਾ 'ਤੇ ਨਿਰਭਰ ਕਰਦੀ ਹੈ। ਇਸ ਲਈ, ਕੇਂਦਰ ਸ਼ਾਸਿਤ ਖੇਤਰ ਜੰਮੂ-ਕਸ਼ਮੀਰ ਦੇ ਸਾਰੇ ਲੋਕਾਂ, ਖਾਸ ਤੌਰ 'ਤੇ ਨੌਜਵਾਨ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਹਿੰਮ ਨੂੰ ਸਫਲ ਬਣਾਉਣਾ ਸਾਡਾ ਫਰਜ਼ ਹੈ। ਜਦੋਂ ਤੁਸੀਂ ਸਾਰੇ ਇਸ ਦਾ ਸਮਰਥਨ ਕਰੋਗੇ ਉਦੋਂ ਪਾਲੀਥੀਨ ਮੁਕਤ ਜੰਮੂ-ਕਸ਼ਮੀਰ ਮੁਹਿੰਮ ਸਫਲ ਹੋਵੇਗੀ।”
ਇਹ ਵੀ ਪੜ੍ਹੋ - ਕਿਸਾਨਾਂ 'ਤੇ ਕੀਤਾ ਗਿਆ ਜਨਰਲ ਡਾਇਰ ਵਰਗਾ ਅੱਤਿਆਚਾਰ: ਰਣਦੀਪ ਸੁਰਜੇਵਾਲਾ
ਉਨ੍ਹਾਂ ਕਿਹਾ ਕਿ ਦੁਨੀਆ ਸਭ ਤੋਂ ਵੱਡੇ ਜਲਵਾਯੂ ਸੰਕਟ ਦੇ ਵਿੱਚ ਹੈ ਅਤੇ ਇਹ ਲੋਕਾਂ 'ਤੇ ਹੈ ਕਿ ਗ੍ਰਹਿ ਅਤੇ ਸ਼ਹਿਰਾਂ ਨੂੰ ਕਿਵੇਂ ਬਚਾਉਣਾ ਹੈ। ਉਨ੍ਹਾਂ ਕਿਹਾ, “ਜੇਕਰ ਅਸੀਂ ਕੁਦਰਤ (ਸੰਭਾਲ) ਅਤੇ ਵਿਕਾਸ ਦੇ ਵਿੱਚ ਸੰਤੁਲਨ ਗੁਆ ਦਿਆਂਗੇ ਤਾਂ ਮੈਂ ਯਕੀਨੀ ਤੌਰ 'ਤੇ ਕਹਿ ਸਕਦਾ ਹਾਂ ਕਿ ਗਲੋਬਲ ਵਾਰਮਿੰਗ ਸਾਡੀ ਸਭਿਅਤਾ ਅਤੇ ਮਨੁੱਖ ਜਾਤੀ ਲਈ ਸਾਡੇ ਦੁਆਰਾ ਜੁਟਾਈ ਗਈ ਸਾਰੀ ਆਧੁਨਿਕ ਸਹੂਲਤਾਂ ਨੂੰ ਖ਼ਤਮ ਕਰ ਦੇਵੇਗਾ।”
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।