ਕਸ਼ਮੀਰ ’ਚ ਜ਼ਿੰਦਗੀ ਆਮ ਵਾਂਗ, 135 ਦਿਨ ਬਾਅਦ ਜਾਮੀਆ ਮਸਜਿਦ ’ਚ ਅਦਾ ਹੋਈ ਨਮਾਜ਼

Wednesday, Dec 18, 2019 - 11:30 PM (IST)

ਕਸ਼ਮੀਰ ’ਚ ਜ਼ਿੰਦਗੀ ਆਮ ਵਾਂਗ, 135 ਦਿਨ ਬਾਅਦ ਜਾਮੀਆ ਮਸਜਿਦ ’ਚ ਅਦਾ ਹੋਈ ਨਮਾਜ਼

ਸ਼੍ਰੀਨਗਰ – ਕਸ਼ਮੀਰ ਵਾਦੀ ਵਿਚ ਬੁੱਧਵਾਰ ਜ਼ਿੰਦਗੀ ਆਮ ਵਾਂਗ ਹੋ ਗਈ। ਸਭ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਹੋਇਆ। ਸੜਕਾਂ ’ਤੇ ਟ੍ਰੈਫਿਕ ਵੀ ਚਲਦਾ ਰਿਹਾ। 5 ਅਗਸਤ ਨੂੰ ਵਾਦੀ ਵਿਚ ਜੋ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ, ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਿਗਆ। ਸ਼੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ’ਚ 135 ਦਿਨ ਬਾਅਦ ਬੁੱਧਵਾਰ ਲੋਕਾਂ ਨੇ ਨਮਾਜ਼ ਅਦਾ ਕੀਤੀ। 3 ਸਾਬਕਾ ਮੁੱਖ ਮੰਤਰੀਆਂ ਡਾ. ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਦਰਜਨਾਂ ਸਿਆਸੀ ਆਗੂਆਂ ਦੀ ਹਿਰਾਸਤ ਦੀ ਮਿਆਦ ਅਜੇ ਤੱਕ ਖਤਮ ਨਹੀਂ ਕੀਤੀ ਗਈ। ਉਨ੍ਹਾਂ ਨੂੰ ਇਸ ਸਬੰਧੀ ਕੋਈ ਰਾਹਤ ਪ੍ਰਦਾਨ ਨਹੀਂ ਹੋਈ ਹੈ।

ਜਾਮੀਆ ਮਸਜਿਦ ਵਾਲਾ ਇਲਾਕਾ ਹੁਰੀਅਤ ਕਾਨਫਰੰਸ ਦੇ ਮੁਖੀ ਮੀਰਵਾਇਜ਼ ਮੌਲਵੀ ਉਮਰ ਫਾਰੂਕ ਦਾ ਗੜ੍ਹ ਮੰਨਿਆ ਜਾਂਦਾ ਹੈ। ਉਹ 5 ਅਗਸਤ ਤੋਂ ਨਜ਼ਰਬੰਦ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਸ਼੍ਰੀਨਗਰ ਦੀਆਂ ਵਧੇਰੇ ਦੁਕਾਨਾਂ ਸਵੇਰੇ 9.30 ਵਜੇ ਖੁੱਲ੍ਹ ਗਈਆਂ ਸਨ। ਵੱਖ-ਵੱਖ ਖੇਤਰਾਂ ਵਿਚ ਸੁਰੱਖਿਆ ਫੋਰਸਾਂ ਦੇ ਜਵਾਨ ਚੌਕਸ ਖੜ੍ਹੇ ਨਜ਼ਰ ਆਏ। ਇੰਟਰਨੈੱਟ ਸੇਵਾਵਾਂ ਦੇ ਬੰਦ ਹੋਣ ਕਾਰਣ ਡਾਕਟਰਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਮੀਡੀਆ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Inder Prajapati

Content Editor

Related News