ਪੰਜਾਬ ਦੇ ਲੋਕਾਂ ਨੇ ਸਰਕਾਰ ਦਾ ''ਕੇਜਰੀਵਾਲ ਮਾਡਲ'' ਕੀਤਾ ਸਵੀਕਾਰ : ਮਨੀਸ਼ ਸਿਸੋਦੀਆ
Thursday, Mar 10, 2022 - 12:00 PM (IST)
ਨਵੀਂ ਦਿੱਲੀ (ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੋਂ ਬੇਹੱਦ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਨੇ ਦਿੱਲੀ ਸਰਕਾਰ ਦੇ 'ਕੇਜਰੀਵਾਲ ਮਾਡਲ' ਨੂੰ ਸਵੀਕਾਰ ਕੀਤਾ ਹੈ। ਸਿਸੋਦੀਆ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼ਾਸਨ ਦੇ 'ਕੇਜਰੀਵਾਲ ਮਾਡਲ' ਨੂੰ ਇਕ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ,''ਅੱਜ ਇਹ ਮਾਡਲ ਰਾਸ਼ਰੀ ਪੱਧਰ 'ਤੇ ਸਥਾਪਤ ਹੋ ਚੁਕਿਆ ਹੈ। ਇਹ ਆਮ ਆਦਮੀ ਦੀ ਜਿੱਤ ਹੈ।''
ਇਹ ਵੀ ਪੜ੍ਹੋ : ਗੋਆ ਚੋਣ ਨਤੀਜੇ : ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅੱਗੇ
ਪੰਜਾਬ ਵਿਧਾਨ ਸਭਾ ਦੇ ਤਾਜ਼ਾ ਰੁਝਾਨਾਂ ਅਨੁਸਾਰ ਸੂਬੇ ਦੀਆਂ ਕੁੱਲ 117 ਸੀਟਾਂ 'ਚੋਂ 87 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਸੂਬੇ 'ਚ ਸੱਤਾਧਾਰੀ ਕਾਂਗਰਸ ਪਾਰਟੀ 14 ਸੀਟਾਂ 'ਤੇ ਬੜ੍ਹਤ ਬਣਾਏ ਹੋਏ ਹੈ। ਭਾਜਪਾ 4, ਸ਼੍ਰੋਮਣੀ ਅਕਾਲੀ ਦਲ 9, ਬਹੁਜਨ ਸਮਾਜ ਪਾਰਟੀ 2 ਅਤੇ ਆਜ਼ਾਦ ਇਕ ਵਿਧਾਨ ਸਭਾ ਖੇਤਰ 'ਚ ਅੱਗੇ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਕਿਸੇ ਵੀ ਸੀਟ 'ਤੇ 11.30 ਵਜੇ ਤੱਕ ਬੜ੍ਹਤ ਬਣਾਉਣ 'ਚ ਕਾਮਯਾਬ ਨਹੀਂ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ