ਮੁੱਖ ਮੰਤਰੀ ਨਿਤੀਸ਼ ਦਾ ਬਿਆਨ- ਸ਼ਰਾਬਬੰਦੀ ਦੇ ਪੱਖ ''ਚ ਹਰ ਧਰਮ ਅਤੇ ਮਜਹਬ ਦੇ ਲੋਕ

06/28/2017 6:00:36 PM

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਨਾਲ ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਵਧਣ ਦਾ ਦਾਅਵਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਹਰ ਧਰਮ ਅਤੇ ਮਜਹਬ ਦੇ ਲੋਕ ਸ਼ਰਾਬਬੰਦੀ ਦੇ ਪੱਖ 'ਚ ਹਨ। ਕੁਮਾਰ ਨੇ ਇਕ ਈਦ ਮਿਲਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਦੇਸ਼ 'ਚ ਮੁਸਤੈਦੀ ਨਾਲ ਸ਼ਰਾਬਬੰਦੀ ਲਾਗੂ ਹੈ। ਹੁਣ ਇਸ ਨੂੰ ਨਸ਼ਾ ਮੁਕਤੀ ਵੱਲ ਲਿਜਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਧਰਮ ਅਤੇ ਮਜਹਬ ਦੇ ਲੋਕ ਸ਼ਰਾਬਬੰਦੀ ਦੇ ਪੱਖ 'ਚ ਹਨ। ਸ਼ਰਾਬਬੰਦੀ ਸਾਰੇ ਧਰਮ ਅਤੇ ਮਜਹਬ ਦੇ ਲੋਕਾਂ ਨੂੰ ਜੋੜਦੀ ਹੈ। ਪ੍ਰਦੇਸ਼ 'ਚ ਸ਼ਰਾਬਬੰਦੀ ਦਾ ਕਾਫੀ ਸਕਾਰਾਤਮਕ ਅਸਰ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ,''ਅਸੀਂ ਪੂਰੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ। ਅਸੀਂ ਜਦੋਂ ਤੱਕ ਹਾਂ, ਉਦੋਂ ਤੱਕ ਇਸ ਵਚਨਬੱਧਤਾ ਤੋਂ ਡਿੱਗਾਂਗੇ ਨਹੀਂ। ਸਾਰਿਆਂ ਨੂੰ ਮਿਲ ਕੇ ਇਸ 'ਤੇ ਕੰਮ ਕਰਨਾ ਹੈ। ਸਿਰਫ ਸਰਕਾਰੀ ਤੰਤਰ ਨਾਲ ਕਾਮਯਾਬੀ ਨਹੀਂ ਮਿਲੇਗਾ, ਸਾਰਿਆਂ ਨੂੰ ਸਹਿਯੋਗ ਜ਼ਰੂਰੀ ਹੈ। ਇਸ ਸਾਲ 21 ਜਨਵਰੀ ਨੂੰ ਨਸ਼ਾ ਮੁਕਤੀ ਮੁਹਿੰਮ ਦੇ ਅਧੀਨ ਬਣਾਈ ਗਈ ਮਨੁੱਖੀ ਲੜੀ 'ਚ 4 ਕਰੋੜ ਤੋਂ ਵਧ ਲੋਕਾਂ ਨੇ ਹਿੱਸਾ ਲਿਆ ਸੀ, ਜੋ ਸ਼ਰਾਬਬੰਦੀ ਨੂੰ ਲੈ ਕੇ ਲੋਕਾਂ ਦੀ ਸੋਚ ਦੱਸਦਾ ਹੈ। ਹਰ ਧਰਮ ਅਤੇ ਮਜਹਬ ਦੇ ਲੋਕ ਇਸ 'ਚ ਸ਼ਾਮਲ ਹੋਏ ਸਨ। ਕੁਮਾਰ ਨੇ ਕਿਹਾ ਕਿ ਈਦ ਦਾ ਤਿਉਹਾਰ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਅੱਜ ਸਮਾਜ 'ਚ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਕਾਫੀ ਜ਼ਰੂਰਤ ਹੈ। ਸਮਾਜ ਦੇ ਲੋਕਾਂ ਦਰਮਿਆਨ ਆਪਸ 'ਚ ਪ੍ਰੇਮ ਅਤੇ ਭਾਈਚਾਰਾ ਦਾ ਭਾਵ ਰਹੇਗਾ ਤਾਂ ਸਾਡਾ ਦੇਸ਼ ਅੱਗੇ ਵਧਦਾ ਰਹੇਗਾ। ਸਾਨੂੰ ਸਮਾਜ 'ਚ ਏਕਤਾ ਅਤੇ ਪ੍ਰੇਮ ਦਾ ਭਾਵ ਬਣਾਏ ਰੱਖਣਾ ਹੈ।


Related News