ਹੱਥ ਮਿਲਾਉਣ ਤੋਂ ਕਤਰਾ ਰਹੇ ਲੋਕ

Tuesday, Mar 03, 2020 - 11:04 PM (IST)

ਹੱਥ ਮਿਲਾਉਣ ਤੋਂ ਕਤਰਾ ਰਹੇ ਲੋਕ

ਨਵੀਂ ਦਿੱਲੀ (ਇੰਟ.)- ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਦਾ ਡਰ ਅਜਿਹਾ ਹੈ ਕਿ ਹੁਣ ਲੋਕ ਇਕ ਦੂਜੇ ਨਾਲ ਹੱਥ ਮਿਲਾਉਣ ਤੋੀਂ ਵੀ ਕਤਰਾ ਰਹੇ ਹਨ,ਜਦ ਇਕ ਮੀਟਿੰਗ ਦੌਰਾਨ ਜਰਮਨੀ ਦੇ ਮੰਤਰੀ ਹੋਸਟਰ ਸੀਹੋਫਰ ਨੇ ਚਾਂਸਲਰ ਏਂਜਲਾ ਮਰਕੇਲ ਨਾਲ ਹੱਥ ਮਿਲਾਉਣ ਤੋਂ ਮਨ੍ਹਾਂ ਕਰ ਦਿੱਤਾ। ਕੋਰੋਨਾ ਵਾਇਰਸ ਦਾ ਅਸਰ ਖੇਡ ’ਤੇ ਵੀ ਪਿਆ ਹੈ। ਵਾਇਰਸ ਨਾਲ ਇੰਨਫੈਕਸ਼ਨ ਦੇ ਕਾਰਣ ਇੰਗਲੈਂਡ ਕ੍ਰਿਕਟ ਟੀਮ ਦੇ ਖਿਡਾਰੀਆੰ ਨੇ ਸ਼੍ਰੀਲੰਕਾ ਦੌਰੇ ’ਤੇ ਹੱਥ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ’ਚ ਇਸ ਬੀਮਾਰੀ ਦੇ 5 ਮਰੀਜ਼ ਮਿਲੇ ਹਨ। ਹਾਲਾਂਕਿ ਇਨ੍ਹਾਂ ’ਚ ਤਿੰਨ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ ਦੋ ਹਸਪਤਾਲ ’ਚ ਭਰਤੀ ਹਨ।

ਬਰਲਿਨ ’ਚ ਹੋਈ ਮਾਇਗ੍ਰੇਸ਼ਨ ਸਮਿਟ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਏਂਜਲਾ ਮਰਕੇਲ ਜਦੋਂ ਮੀਟਿੰਗ ਤੋਂ ਪਹਿਲਾਂ ਮੰਤਰੀ ਹੋਸਟਰ ਸੀਹੋਫਰ ਦੇ ਕੋਲ ਪਹੁੰਚ ਕੇ ਹੱਥ ਮਿਲਾਉਣ ਲੱਗੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ। ਏਂਜਲਾ ਵੀ ਤਰੁੰਤ ਹੱਥ ਪਿੱਛੇ ਕਰ ਲੈਂਦੀ ਹੈ। ਇਹ ਘਟਨਾ ਨਾਲ ਪੂਰੇ ਹਾਲ ’ਚ ਸਾਰੇ ਹੱਸਣ ਲੱਗ ਪਏ ਹਾਲਾਂਕਿ ਇਹ ਗੱਲ ਸੱਚ ਹੈ ਕਿ ਕੋਰੋਨਾ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਹੁਣ ਨੇਤਾ ਵੀ ਖੁਦ ਦਾ ਖਿਆਲ ਰੱਖਦੇ ਹੋਏ ਹੈੱਡਸ਼ੇਕ ਕਰਨ ਤੋਂ ਪਿੱਛੇ ਹੱਟ ਰਹੇ ਹਨ। ਬਾਅਦ ’ਚ ਏਂਜਲਾ ਮਾਰਕਲ ਨੇ ਕਿਹਾ ਵੀ ਕਿ ਉਹ ਅਤੇ ਮੰਤਰੀ ਸੀਹੋਫਰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਵੱਛਤਾ ਦਾ ਖਿਆਲ ਰੱਖਣਾ ਚਾਹੀਦਾ ਹੈ।

ਪੈਰ ਮਿਲਾ ਕੇ ਇਕ ਦੂਜੇ ਦਾ ਸਵਾਗਤ ਕਰ ਰਹੇ ਹਨ ਲੋਕ
ਕੋਰੋਨਾ ਵਾਇਰਸ ਤੋਂ ਬਚਨ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਲੱਭ ਰਹੇ ਹਨ। ਇਕ ਵੀਡਿਓ ਸਾਹਮਣੇ ਆਇਆ ਹੈ ਜਿਸ ’ਚ ਲੋਕ ਹੱਥ ਦੀ ਬਜਾਏ ‘ਲੈੱਗਸ਼ੇਕ’ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡਿਓ ਜਾਪਾਨ ਦਾ ਦੱਸਿਆ ਜਾ ਰਿਹਾ ਹੈ। ਵੀਡਿਓ ਸੋਸਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ’ਚ ਤਿੰਨ ਨੌਜਵਾਨ ਹੱਥ ਮਿਲਾਉਣ ਤੋਂ ਮਨਾ ਕਰਦੇ ਪੈਰ ਮਿਲਾ ਕੇ ਇਕ-ਦੂਜੇ ਦਾ ਸਵਾਗਤ ਕਰ ਰਹੇ ਸਨ।

ਖੇਡ ’ਚ ਵੀ ਕੋਰੋਨਾ ਦਾ ਡਰ, ਹੈੱਡਸ਼ੇਕ ਦੀ ਥਾਂ ਮੁੱਠੀਆਂ ਟਕਰਾਉਣਗੇ ਖਿਡਾਰੀ
ਇਧਰ ਇੰਗਲੈਂਡ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਦੌਰੇ ’ਤੇ ਹੱਥ ਨਾ ਮਿਲਕੇ ਮੁੱਠੀਆਂ ਟਕਰਾਉਣਗੇ, ਟੀਮ ਦੇ ਕਪਤਾਨ ਜੋ ਰੂਟ ਨੇ ਕਿਹਾ ਿਕ ਉਨ੍ਹਾਂ ਦੀ ਟੀਮ ਦੇ ਖਿਡਾਰੀ ਸ਼੍ਰੀਲੰਕਾ ਦੌਰੇ ’ਤੇ ਹੱਥ ਨਹੀਂ ਮਿਲਾਉਣਗੇ। ਇੰਗਲੈਂਡ ਦੀ ਟੀਮ ਦੋ ਟੈਸਟ ਦੀ ਸੀਰੀਜ਼ ਲਈ ਸ਼੍ਰੀਲੰਕਾ ਦੌਰੇ ’ਤੇ ਜਾ ਰਹੀ ਹੈ।

ਕੋਰੋਨਾ ਵਾਇਰਸ ਸਬੰਧਤ ਕਿਸੇ ਵੀ ਸਹਾਇਤਾ ਲਈ ਇਸ ਨੰਬਰ 'ਤੇ ਕਰੋ ਸੰਪਰਕ


author

Sunny Mehra

Content Editor

Related News