ਜ਼ਿਆਦਾ ਸੈਕਸ ਕਰਦੇ ਹਨ ਘੱਟ ਉਮਰ ’ਚ ਕਾਰ ਰੱਖਣ ਵਾਲੇ ਲੋਕ!

Friday, Jan 03, 2020 - 03:38 AM (IST)

ਜ਼ਿਆਦਾ ਸੈਕਸ ਕਰਦੇ ਹਨ ਘੱਟ ਉਮਰ ’ਚ ਕਾਰ ਰੱਖਣ ਵਾਲੇ ਲੋਕ!

ਨਵੀਂ ਦਿੱਲੀ - ਹੁਣੇ ਜਿਹੇ ਸਾਹਮਣੇ ਆਈ ਇਕ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਕੋਈ ਘੱਟ ਉਮਰ ’ਚ ਕਾਰ ਖਰੀਦਦਾ ਹੈ ਤਾਂ ਉਸ ਦਾ ਸਵੈਮਾਣ ਵਧਦਾ ਹੈ। ਕਾਰ ਉਸ ਦੇ ਲਈ ਸਟੇਟਸ ਸਿੰਬਲ ਬਣ ਜਾਂਦੀ ਹੈ। ਇਹੀ ਗੱਲ ਔਰਤਾਂ ਨੂੰ ਵੀ ਆਕਰਸ਼ਿਤ ਕਰਦੀ ਹੈ। ਸਟੱਡੀ ਅਨੁਸਾਰ ਘੱਟ ਉਮਰ ਵਿਚ ਕਾਰ ਵਾਲਿਆਂ ਦੀ ਸੈਕਸੁਅਲ ਡਿਜ਼ਾਇਰ ਅਤੇ ਸੈਕਸ ਕਰਨ ਦੀ ਸੰਭਾਵਨਾ ਦੋਵੇਂ ਵੱਧ ਜਾਂਦੇ ਹਨ। ਇਹ ਸਟੱਡੀ ਮੈਕਸੀਕੋ ਵਿਚ ਕੀਤੀ ਗਈ ਅਤੇ ਇਹ ਸਟੱਡੀ ਭਾਰਤ ਦੇ ਨੌਜਵਾਨ ਕਾਰ ਵਾਲਿਆਂ ’ਤੇ ਕਿੰਨੀ ਢੁੱਕਦੀ ਹੈ, ਇਹ ਤਾਂ ਉਹੀ ਦੱਸ ਸਕਦੇ ਹਨ। ਸੈਕਸ ਮੋਟਾਪਾ ਘਟਾਉਣ ਵਾਲਿਆਂ ਦਾ ਅਚੂਕ ਉਪਾਅ ਹੈ, ਕਾਰ ਅਤੇ ਵਾਹਨ ਚਲਾਉਣ ਵਾਲਿਆਂ ਦੀ ਸਰੀਰਕ ਕਸਰਤ ਨਾ ਹੋਣ ਕਾਰਣ ਮੋਟਾਪਾ ਤੇਜ਼ੀ ਨਾਲ ਵਧਦਾ ਹੈ।

ਮੈਕਸੀਕੋ ਦੀ ਯੂਨੀਵਰਸਿਟੀ ਆਫ ਕੋਲਿਮਾ ਦੇ ਖੋਜੀਆਂ ਨੇ ਇਕ ਸਟੱਡੀ ਕੀਤੀ, ਜਿਸ ਦੇ ਨਤੀਜੇ ਦੱਸਦੇ ਹਨ ਕਿ ਕਾਰ ਹੋਣ ਨਾਲ ਕਿਸੇ ਵਿਅਕਤੀ ਦੀ ਸੈਕਸੁਅਲ ਡਿਜ਼ਾਇਰ ਮਤਲਬ ਸੈਕਸ ਕਰਨ ਦੀ ਇੱਛਾ ਅਤੇ ਸੰਭਾਵਨਾ ਦੋਵੇਂ ਵਧ ਜਾਂਦੇ ਹਨ। ਸਟੱਡੀ ਦੇ ਲੀਡ ਆਥਰ ਡੇਵਿਡ ਹਰਨੈਨਡੇਜ ਕਹਿੰਦੇ ਹਨ ਕਿ ਜੀਵਨ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਕਾਰ ਦਾ ਮਾਲਕ ਬਣਨਾ, ਸੈਕਸੁਅਲ ਇਨਹੈਨਸਰ (ਵਧਾਉਣ) ਦਾ ਕੰਮ ਕਰਦਾ ਹੈ। ਔਰਤਾਂ ਉਨ੍ਹਾਂ ਮਰਦਾਂ ਨੂੰ ਸਾਫ ਤੌਰ 'ਤੇ ਤਰਜੀਹ ਦਿੰਦੀਆਂ ਹਨ, ਜਿਨ੍ਹਾਂ ਕੋਲ ਮਟੀਰੀਅਲ ਰਿਸੋਰਸ ਹੁਦੇ ਹਨ।


ਸਟੂਡੈਂਟਸ ਨਾਲ ਕੀਤੇ ਗਏ ਸਰਵੇ ਵਿਚ ਹੋਇਆ ਖੁਲਾਸਾ 
ਸੈਕਸੁਐਲਿਟੀ ਰਿਸਰਚ ਐਂਡ ਸੋਸ਼ਲ ਪਾਲਿਸੀ ਨਾਂ ਦੇ ਜਰਨਲ ਵਿਚ ਛਪੀ ਇਸ ਸਟੱਡੀ ਲਈ ਖੋਜੀਆਂ ਨੇ ਵੈਸਟਰਨ ਮੈਕਸੀਕੋ ਦੀ ਇਕ ਯੂਨੀਵਰਸਿਟੀ ਦੇ 17 ਤੋਂ 24 ਸਾਲ ਵਿਚਕਾਰ 809 ਸਟੂਡੈਂਟਸ ਤੋਂ ਉਨ੍ਹਾਂ ਦੀ ਸੈਕਸ ਲਾਈਫ ਨੂੰ ਲੈ ਕੇ ਸਵਾਲ ਜਵਾਬ ਕੀਤੇ। ਇਸ ਦੌਰਾਨ ਸਟੂਡੈਂਟਸ ਤੋਂ ਸੈਕਸ ਨਾਲ ਜੁੜੇ ਵਿਵਹਾਰ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜਿਕ ਤੇ ਆਰਥਿਕ ਪਹਿਲੂਆਂ ’ਤੇ ਵੀ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ 2 ਗਰੁੱਪਾਂ ਵਿਚ ਵੰਡ ਦਿੱਤਾ ਗਿਆ। ਸਟੱਡੀ ਤੋਂ ਪਤਾ ਲੱਗਿਆ ਕਿ ਘੱਟ ਉਮਰ ਵਿਚ ਕਾਰ ਖਰੀਦਣ ਵਾਲਿਆਂ ਦੀ ਕਾਮ ਉਤੇਜਨਾ ਜ਼ਿਆਦਾ ਸੀ ਤੇ ਉਨ੍ਹਾਂ ਦੇ ਸੈਕਸ ਕਰਨ ਦੀ ਸੰਭਾਵਨਾ ਵੱਧ ਸੀ, ਉਨ੍ਹਾਂ ਦੇ ਜ਼ਿਆਦਾ ਸੈਕਸ ਪਾਰਟਨਰਸ ਸਨ ਬਜਾਏ ਕਿ ਜਿਨ੍ਹਾਂ ਕੋਲ ਕਾਰ ਨਹੀਂ ਸੀ। 


author

Khushdeep Jassi

Content Editor

Related News