ਸਾਡਾ ਟੀਚਾ ਹੈ ਕਿ ਦੁਨੀਆ ਭਰ ਦੇ ਲੋਕ ਦਿੱਲੀ ਨੂੰ ''ਸਿੱਖਿਆ ਦਾ ਕੇਂਦਰ'' ਮੰਨਣ : ਕੇਜਰੀਵਾਲ
Saturday, Mar 04, 2023 - 11:31 AM (IST)
ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ 'ਚ ਨਿੱਜੀ ਅਤੇ ਸਰਕਾਰੀ ਸਕੂਲਾਂ 'ਚ ਸਮਾਨ ਸਿੱਖਿਆ ਪ੍ਰਣਾਲੀ ਹੈ, ਜਿੱਥੇ ਵਿਦਿਆਰਥੀਆਂ ਨੂੰ ਇਕੋ ਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਦੁਨੀਆ ਦੇ ਲੋਕਾਂ ਨੂੰ ਦਿੱਲੀ ਨੂੰ 'ਸਿੱਖਿਆ ਦਾ ਕੇਂਦਰ' ਮੰਨਣਾ ਚਾਹੀਦਾ। ਮੁੱਖ ਮੰਤਰੀ ਕੇਜਰੀਵਾਲ ਇੱਥੇ 'ਸਿੱਖਿਆ 'ਚ ਉੱਤਮਤਾ' ਪੁਰਸਕਾਰ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਕਈ ਵਿਦਿਆਰਥੀਆ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਅਧੀਨ ਸਨਮਾਨਤ ਕੀਤਾ ਗਿਆ।
ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਨਿੱਜੀ ਅਤੇ ਸਰਕਾਰੀ ਸਕੂਲਾਂ 'ਚ ਸਮਾਨ ਸਿੱਖਿਆ ਪ੍ਰਣਾਲੀ ਹੈ। ਸਾਡੀ ਸਿੱਖਿਆ ਪ੍ਰਣਾਲੀ 'ਚ ਕੋਈ ਅਸਮਾਨਤਾ ਨਹੀਂ ਹੈ। ਅਸੀਂ ਦਿੱਲੀ ਨਗਰ ਨਿਗਮ ਦੇ ਸਕੂਲਾਂ ਨੂੰ ਵੀ ਹੌਲੀ-ਹੌਲੀ ਠੀਕ ਕਰਾਂਗੇ ਅਤੇ ਸਾਡੇ ਸਾਰੇ ਕੌਂਸਲਰ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਮਿਹਨਤ ਕਰਨਗੇ। ਸਾਡਾ ਟੀਚਾ ਹੈ ਕਿ ਦੁਨੀਆ ਭਰ ਦੇ ਲੋਕ ਦਿੱਲੀ ਨੂੰ 'ਸਿੱਖਿਆ ਦਾ ਕੇਂਦਰ' ਮੰਨਣ।'' ਉਨ੍ਹਾਂ ਕਿਹਾ ਕਿ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਤਾ-ਪਿਤਾ ਦੀਆਂ ਕੋਸ਼ਿਸ਼ਾਂ ਦੇ ਬਿਨਾਂ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਚ ਤਬਦੀਲੀ ਸੰਭਵ ਨਹੀਂ ਹੋਵੇਗਾ।