PDP ਨੇਤਾ ਵਹੀਦ ਪਾਰਾ 15 ਦਿਨਾਂ ਦੀ NIA ਹਿਰਾਸਤ ''ਚ ਭੇਜੇ ਗਏ

11/27/2020 4:20:00 PM

ਜੰਮੂ- ਪੀ.ਡੀ.ਪੀ. ਨੇਤਾ ਵਹੀਦ ਪਾਰਾ ਨੂੰ ਦੇਸ਼ 'ਚ 2019 'ਚ ਹੋਏ ਸੰਸਦੀ ਚੋਣ 'ਚ ਸਮਰਥਨ ਹਾਸਲ ਕਰਨ ਲਈ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਨਾਲ ਮਿਲੀਭਗਤ ਦੇ ਮਾਮਲੇ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਰਾ ਨੂੰ ਸ਼ੁੱਕਰਵਾਰ 15 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ 'ਚ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਰਾ ਨੂੰ ਇਰਫ਼ਾਨ ਸ਼ਫੀ ਮੀਰ ਨਾਲ ਉਸ ਦੇ ਕਰੀਬੀ ਸੰਬੰਧ ਮਾਮਲੇ 'ਚ ਜਮੂ 'ਚ ਐੱਨ.ਆਈ.ਏ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮੀਰ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਨਵੀਦ ਬਾਬੂ ਅਤੇ ਮੁਅੱਤਲ ਕੀਤੇ ਗਏ ਡਿਪਟੀ ਪੁਲਸ ਸੁਪਰਡੈਂਟ ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅੱਤਵਾਦੀ ਮਾਮਲੇ 'ਚ ਮਹਿਬੂਬਾ ਮੁਫਤੀ ਦਾ ਕਰੀਬੀ PDP ਨੇਤਾ ਵਹੀਦ ਪਾਰਾ ਗ੍ਰਿਫਤਾਰ

ਅਧਿਕਾਰੀਆਂ ਨੇ ਦੱਸਿਆ ਕਿ ਪਾਰਾ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਐੱਨ.ਆਈ.ਏ. ਨੇ ਵੀਰਵਾਰ ਨੂੰ ਉਸ ਨੂੰ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਉਸ ਨੂੰ ਜੰਮੂ ਦੀ ਇਕ ਕੋਰਟ ਦੇ ਸਾਹਮਣੇ ਪੇਸ਼ ਕਰਨ ਲਈ ਉਸ ਦੀ ਟਰਾਂਜਿਟ ਰਿਮਾਂਡ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਅਨੁਸਾਰ ਸਿੰਘ ਦੀ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨਾਲ ਸੰਬੰਧ ਦੀ ਜਾਂਚ ਦੌਰਾਨ ਐੱਨ.ਆਈ.ਏ. ਨੂੰ ਮੀਰ ਦੇ ਫੋਨ ਰਿਕਾਰਡ ਮਿਲੇ ਜੋ ਇਹ ਦਿਖਾਉਂਦੇ ਸਨ ਕਿ ਉਹ ਪਾਰਾ ਨਾਲ ਨਜ਼ਦੀਕੀ ਸੰਪਰਕ 'ਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੀਰ ਨੇ ਦਾਅਵਾ ਕੀਤਾ ਕਿ ਪਾਰਾ ਨੇ 2019 'ਚ ਹੋਏ ਸੰਸਦੀ ਚੋਣ 'ਚ ਪਾਰਟੀ ਉਮੀਦਵਾਰ ਮਹਿਬੂਬਾ ਮੁਫ਼ਤੀ ਲਈ ਸਮਰਥਨ ਮੰਗਿਆ ਸੀ।

ਇਹ ਵੀ ਪੜ੍ਹੋ : ਮਹਿਬੂਬਾ ਮੁਫ਼ਤੀ ਦਾ ਦੋਸ਼- ਮੈਨੂੰ ਅਤੇ ਧੀ ਨੂੰ ਘਰ 'ਚ ਕੀਤਾ ਗਿਆ ਹੈ ਨਜ਼ਰਬੰਦ


DIsha

Content Editor

Related News