ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI

Friday, Feb 02, 2024 - 09:10 PM (IST)

ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI

ਬਿਜ਼ਨੈੱਸ ਡੈਸਕ- ਮਸ਼ਹੂਰ ਕੰਪਨੀ 'ਪੇਟੀਐੱਮ' ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਕੰਪਨੀ ਦੀ 'ਪੇਟੀਐੱਮ ਪੇਮੈਂਟਸ ਬੈਂਕ' ਦਾ ਪਰਮਿਟ ਰੱਦ ਕਰ ਸਕਦੀ ਹੈ।

ਦੱਸ ਦੇਈਏ ਕਿ ਰਿਜ਼ਰਵ ਬੈਂਕ ਨੇ ਪੇਟੀਐੱਮ ਪੇਮੈਂਟਸ ਬੈਂਕ 'ਚ 29 ਫਰਵਰੀ ਤੋਂ ਬਾਅਦ ਨਵੇਂ ਟ੍ਰਾਂਜ਼ੈਕਸ਼ਨਾਂ 'ਤੇ ਰੋਕ ਲਗਾ ਦਿੱਤੀ ਹੈ। ਇਹ ਸਮਾਂ ਗ੍ਰਾਹਕਾਂ ਨੂੰ ਆਪਣੇ ਪੈਸੇ ਕਢਵਾਉਣ ਲਈ ਦਿੱਤਾ ਗਿਆ ਹੈ, ਤਾਂ ਜੋ ਕੰਪਨੀ ਦੀਆਂ ਨੀਤੀਆਂ ਕਾਰਨ ਗ੍ਰਾਹਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। 

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਰਿਜ਼ਰਬ ਬੈਂਕ ਨੇ ਪੇਟੀਐੱਮ ਪੇਮੈਂਟਸ ਬੈਂਕ ਨੂੰ ਬੈਂਕਿੰਗ ਨੀਤੀਆਂ ਦੀ ਉਲੰਘਣਾ ਕਰਨ ਕਾਰਨ ਨਵੇਂ ਗ੍ਰਾਹਕ ਜੋੜਨ 'ਤੇ ਰੋਕ ਲਗਾ ਦਿੱਤੀ ਸੀ ਤੇ 295 ਫਰਵਰੀ ਤੱਕ ਲੋਕਾਂ ਨੂੰ ਆਪਣਾ ਪੈਸਾ ਕਢਵਾਉਣ ਲਈ ਸਮਾਂ ਦਿੱਤਾ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

Harpreet SIngh

Content Editor

Related News