ਲੋਕਾਂ ਦੇ ਗੁੱਸੇ ਦੇ ਡਰੋਂ ਹੈਲਮੇਟ ਪਾ ਕੇ ਪਿਆਜ ਵੇਚ ਰਹੇ ਹਨ ਮੁਲਾਜ਼ਮ

11/30/2019 6:13:19 PM

ਪਟਨਾ-ਪਿਆਜ ਦੀਆਂ ਕੀਮਤਾਂ ਦੇ ਤੇਜ਼ੀ ਨਾਲ ਵੱਧਣ ਦੇ ਨਾਲ ਹੀ ਲੋਕਾਂ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ। ਇਸੇ ਡਰੋਂ ਬਿਹਾਰ ਸੂਬਾ ਸਹਿਕਾਰੀ ਮਾਰਕੀਟਿੰਗ ਯੂਨੀਅਨ ਲਿਮਟਿਡ ਦੇ ਮੁਲਾਜ਼ਮਾਂ ਨੇ ਹੈਲਮੇਟ ਪਾ ਕੇ ਬਾਜ਼ਾਰ ’ਚ ਮੌਜੂਦਾ ਕੀਮਤ ਤੋਂ ਘੱਟ ਕੀਮਤ ’ਤੇ ਪਿਆਜ ਵੇਚਣਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਉਨ੍ਹਾਂ ਨੂੰ ਲੋਕਾਂ ਦਾ ਗੁੱਸਾ ਨਾ ਝੱਲਣਾ ਪਵੇ। ਲੋਕ ਕਈ ਘੰਟਿਆਂ ਤੱਕ ਮੋਬਾਇਲ ਆਉਟਲੇਟਸ ਦੇ ਸਾਹਮਣੇ ਖੜ੍ਹੇ ਰਹੇ ਤਾਂ ਜੋ 35 ਰੁਪਏ ਕਿਲੋ ’ਚ ਪਿਆਰ ਮਿਲ ਸਕੇ।

ਮੁਲਾਜ਼ਮਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਸੁਰੱਖਿਆ ਵੀ ਮੁਹੱਈਆ ਨਹੀਂ ਕਰਵਾਈ ਸੀ। ਹਾਲਾਂਕਿ, ਪਿਆਰ ਦੀ ਕਮੀ ਨਹੀਂ ਸੀ ਪਰ ਅਹਿਤਿਆਤ ਦੇ ਤੌਰ ’ਤੇ ਮੁਲਾਜ਼ਮ ਹੈਲਮੇਟ ਪਾਏ ਹੋਏ ਸਨ।


Iqbalkaur

Content Editor

Related News