ਪਟਨਾ ''ਚ ਮੂਰਤੀ ਵਿਸਰਜਨ ਦੌਰਾਨ ਬੰਬਾਰੀ, ਸ਼ਰਾਰਤੀ ਅਨਸਰਾਂ ਨੇ ਫੂਕੇ ਵਾਹਨ

Saturday, Feb 01, 2020 - 10:26 AM (IST)

ਪਟਨਾ ''ਚ ਮੂਰਤੀ ਵਿਸਰਜਨ ਦੌਰਾਨ ਬੰਬਾਰੀ, ਸ਼ਰਾਰਤੀ ਅਨਸਰਾਂ ਨੇ ਫੂਕੇ ਵਾਹਨ

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ 'ਚ ਸ਼ੁੱਕਰਵਾਰ ਨੂੰ ਮੂਰਤੀ ਵਿਸਰਜਨ ਦੇ ਸਮੇਂ 2 ਧਿਰਾਂ 'ਚ ਸ਼ੁਰੂ ਹੋਈ ਝੜਪ ਬੰਬਾਰੀ, ਪੱਥਰਬਾਜ਼ੀ ਅਤੇ ਕਾਰ ਸਾੜਨ ਨਾਲ ਖਤਮ ਹੋਈ। ਇਹ ਘਟਨਾ ਅਸ਼ੋਕ ਰਾਜਪਥ ਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਡਰ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਪੁਲਸ ਨੂੰ ਫੋਨ ਮਿਲਾਉਂਦੇ ਰਹੇ ਪਰ ਕੋਈ ਵੀ ਮੌਕੇ 'ਤੇ ਹਾਲਾਤ ਨੂੰ ਕੰਟਰੋਲ ਕਰਨ ਲਈ ਨਹੀਂ ਪਹੁੰਚਿਆ। ਦੱਸਣਯੋਗ ਹੈ ਕਿ ਘਟਨਾ ਪੀਰਬਹੋਰ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ। ਜਿੱਥੇ ਮੂਰਤੀ ਵਿਸਰਜਨ ਨੂੰ ਲੈ ਕੇ ਲੜਾਈ ਦੀ ਸ਼ੁਰੂਆਤ ਹੋਈ ਸੀ।PunjabKesariਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾ ਰਹੀ ਹੈ
ਪਟਨਾ ਦੇ ਡੀ.ਐੱਮ. (ਜ਼ਿਲਾ ਅਧਿਕਾਰੀ) ਰਵੀ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀ ਅਸ਼ੋਕ ਰਾਜਪਥ 'ਤੇ ਮੂਰਤੀ ਵਿਸਰਜਨ ਲਈ ਜਾ ਰਹੇ ਸਨ। ਉਦੋਂ ਰਸਤੇ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਕਿਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ 'ਚ ਪਹਿਲਾਂ ਝੜਪ ਹੋਈ, ਬਾਅਦ 'ਚ ਉੱਥੇ ਦਾ ਮਾਹੌਲ ਵਿਗੜ ਗਿਆ। ਧਿਰਾਂ ਦਰਮਿਆਨ ਕਾਫ਼ੀ ਦੇਰ ਤੱਕ ਪੱਥਰਬਾਜ਼ੀ ਵੀ ਹੁੰਦੀ ਰਹੀ। ਡੀ.ਐੱਮ. ਨੇ ਕਿਹਾ ਕਿ ਫਿਲਹਾਲ ਉੱਥੇ ਦਾ ਮਾਹੌਲ ਸ਼ਾਂਤ ਹੈ, ਪੁਲਸ ਨੇ ਮੋਰਚਾ ਸੰਭਾਲ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ। ਜਲਦ ਹੀ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।PunjabKesariਮਾਮੂਲੀ ਕਹਾਸੁਣੀ ਹਿੰਸਕ ਝੜਪ 'ਚ ਬਦਲੀ
ਹਾਲਾਂਕਿ ਚਸ਼ਮਦੀਦ ਇਸ ਘਟਨਾ ਨੂੰ ਇੰਨਾ ਸਰਲ ਨਹੀਂ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮੂਲੀ ਕਹਾਸੁਣੀ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹਿੰਸਕ ਝੜਪ 'ਚ ਬਦਲ ਗਿਆ। ਸ਼ਰਾਰਤੀ ਅਨਸਰਾਂ ਨੇ ਬੰਬਾਰੀ ਕੀਤੀ, ਜਿਸ 'ਚ ਦਾਰੋਗਾ ਮਨੋਜ ਕੁਮਾਰ ਅਤੇ ਇਕ ਸਿਪਾਹੀ ਵੀ ਜ਼ਖਮੀ ਹੋ ਗਏ। ਪੂਰੇ ਅਸ਼ੋਕ ਰਾਜਪਥ ਇਲਾਕੇ 'ਚ ਡਰ ਦਾ ਮਾਹੌਲ ਸੀ, ਦੁਕਾਨਦਾਰ ਦੌੜ ਰਹੇ ਸਨ, ਉਨ੍ਹਾਂ ਨੂੰ ਡਰ ਸੀ ਕਿ ਉਹ ਕਿਤੇ ਸ਼ਰਾਰਤੀ ਅਨਸਰਾਂ ਦੀ ਲਪੇਟ 'ਚ ਨਾ ਆ ਜਾਣ। ਉਨ੍ਹਾਂ ਦਾ ਦੋਸ਼ ਹੈ ਕਿ ਜੇਕਰ ਪੁਲਸ ਸਮੇਂ 'ਤੇ ਪਹੁੰਚਦੀ ਤਾਂ ਇਸ ਨੂੰ ਰੋਕਿਆ ਜਾ ਸਕਦਾ ਸੀ। ਇਕ ਚਸ਼ਮਦੀਦ ਨੇ ਕਿਹਾ ਕਿ ਅਸੀਂ ਲੋਕ ਕਾਫ਼ੀ ਸਮੇਂ ਤੋਂ ਪੁਲਸ ਨੂੰ ਫੋਨ ਕਰ ਰਹੇ ਸਨ। ਘੰਟਿਆਂ ਬਾਅਦ ਪੁਲਸ ਅਤੇ ਉੱਚ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪੁੱਜੇ। ਇਸ ਦੌਰਾਨ ਸ਼ਰਾਰਤੀ ਅਨਸਰਾਂ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਚੁਕੇ ਸਨ।


author

DIsha

Content Editor

Related News