ASI ਨੇ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ
Saturday, Nov 02, 2024 - 01:09 PM (IST)

ਪਟਨਾ- ਬਿਹਾਰ 'ਚ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਥਾਣਾ ਖੇਤਰ 'ਚ ਇਕ ਸਹਾਇਕ ਸਬ-ਇੰਸਪੈਕਟਰ (ASI) ਨੇ ਅੱਜ ਤੜਕੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਟਨਾ (ਕੇਂਦਰੀ) ਪੁਲਸ ਸੁਪਰਡੈਂਟ ਸਵੀਟੀ ਸਹਿਰਾਵਤ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਅੱਜ ਸਵੇਰੇ 4-5 ਵਜੇ ਦੇ ਦਰਮਿਆਨ ਪਟਨਾ ਜ਼ਿਲ੍ਹੇ ਦੀ ਪੁਲਸ ਲਾਈਨ ਗਾਂਧੀ ਮੈਦਾਨ ਥਾਣਾ ਖੇਤਰ ਵਿਚ ਤਾਇਨਾਤ ASI ਅਜੀਤ ਕੁਮਾਰ ਨੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸਵੀਟੀ ਨੇ ਦੱਸਿਆ ਕਿ ਮ੍ਰਿਤਕ ਅਜੀਤ ਕੁਮਾਰ ਜ਼ਿਲ੍ਹਾ ਭੋਜਪੁਰ ਦਾ ਰਹਿਣ ਵਾਲਾ ਸੀ। ਮੌਜੂਦਾ ਸਮੇਂ 'ਚ ਉਹ ਫੋਰਸ 'ਚ ਰਿਜ਼ਰਵ ਸੀ ਅਤੇ ਉਸ ਦੀ ਡਿਊਟੀ ਲਗਾਤਾਰ ਸਕਾਟ ਵਿਚ ਲੱਗ ਰਹੀ ਸੀ। ਸਵੀਟੀ ਸਹਿਰਾਵਤ ਨੇ ਕਿਹਾ ਕਿ ਮੌਕੇ 'ਤੇ ਪਹੁੰਚੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਟੀਮ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਟੀਮ ਨੇ ਮੌਕੇ ਤੋਂ ASI ਦਾ ਸਰਵਿਸ ਪਿਸਤੌਲ, ਖੋਲ ਅਤੇ ਸਬੂਤ ਬਰਾਮਦ ਕੀਤੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦਿੱਤੀ ਗਈ। ਪਰਿਵਾਰਕ ਮੈਂਬਰ ਮੌਕੇ 'ਤੇ ਮੌਜੂਦ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।