ਮਰੀਜ਼ ਦੀ ਮੌਤ ਤੋਂ ਬਾਅਦ ਡਾਕਟਰ ''ਤੇ ਦਰਜ ਹੋਇਆ ਲਾਪਰਵਾਹੀ ਦਾ ਮਾਮਲਾ

Friday, Jan 17, 2025 - 05:21 PM (IST)

ਮਰੀਜ਼ ਦੀ ਮੌਤ ਤੋਂ ਬਾਅਦ ਡਾਕਟਰ ''ਤੇ ਦਰਜ ਹੋਇਆ ਲਾਪਰਵਾਹੀ ਦਾ ਮਾਮਲਾ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ ਇਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਲਾਪਰਵਾਹੀ ਨੂੰ ਲੈ ਕੇ ਇਕ ਡਾਕਟਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 27 ਸਾਲਾ ਰੂਪੇਸ਼ ਲਾਲਮਨ ਗੁਪਤਾ ਨਾਮੀ ਇਕ ਮਰੀਜ਼ ਦੀ ਵਸਈ ਸਥਿਤ ਇਸ ਡਾਕਟਰ ਦੇ ਹਸਪਤਾਲ 'ਚ 19 ਮਾਰਚ 2024 ਨੂੰ ਲਿਆਏ ਜਾਣ ਦੇ ਇਕ ਦਿਨ ਬਾਅਦ ਹੀ ਮੌਤ ਹੋ ਗਈ ਸੀ। 

ਗੁਪਤਾ ਦੇ ਪਰਿਵਾਰ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਹਸਪਤਾਲ ਮਰੀਜ਼ ਨੂੰ ਆਕਸੀਜਨ ਸੰਬੰਧੀ ਮਦਦ ਦੇਣ 'ਚ ਅਸਫ਼ਲ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਹਿਲੇ ਤਾਂ ਪੁਲਸ ਨੇ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਪਰ ਵੱਖ-ਵੱਖ ਏਜੰਸੀਆਂ ਦੀ ਰਿਪੋਰਟ 'ਚ ਡਾਕਟਰ 'ਤੇ ਆਪਣੇ ਕਰਤੱਵ ਦੇ ਪ੍ਰਤੀ ਲਾਪਰਵਾਹੀ ਵਰਤਣ ਦਾ ਦੋਸ਼ ਲੱਗਾ। ਅਧਿਕਾਰੀ ਨੇ ਕਿਹਾ ਕਿ ਡਾਕਟਰ ਨੇ ਜੋ ਇਲਾਜ ਕੀਤਾ, ਉਸ ਦੇ ਸਮਰਥਨ 'ਚ ਉਹ ਦਸਤਾਵੇਜ਼ ਵੀ ਨਹੀਂ ਦਿਖਾ ਸਕਿਆ। ਉਨ੍ਹਾਂ ਕਿਹਾ ਕਿ ਡਾਕਟਰ 'ਤੇ ਭਾਰਤੀ ਦੰਡਾਵਲੀ ਦੀ ਧਾਰਾ 304 (ਗੈਰ ਇਰਾਦਤਨ ਕਤਲ) ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News