ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ ਦਾ ਖੁਲਾਸਾ

Sunday, Mar 01, 2026 - 06:37 PM (IST)

ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ ਦਾ ਖੁਲਾਸਾ

ਤੇਹਰਾਨ: ਮੱਧ ਪੂਰਬ ਦੇ ਸਭ ਤੋਂ ਤਾਕਤਵਰ ਤੇ ਵਿਵਾਦਤ ਚਿਹਰੇ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦਾ ਅੰਤ ਹੋ ਚੁੱਕਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਾਵਿਆਂ ਤੋਂ ਬਾਅਦ ਹੁਣ ਈਰਾਨੀ ਮੀਡੀਆ ਨੇ ਵੀ ਅਧਿਕਾਰਤ ਤੌਰ 'ਤੇ ਮੰਨ ਲਿਆ ਹੈ ਕਿ ਖ਼ਾਮੇਨੇਈ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਜਿੱਥੇ ਤੇਹਰਾਨ ਦੀਆਂ ਗਲੀਆਂ ਵਿੱਚ ਮਾਤਮ ਪਸਰਿਆ ਹੋਇਆ ਹੈ, ਉੱਥੇ ਹੀ ਪੂਰੀ ਦੁਨੀਆ ਵਿੱਚ ਖ਼ਾਮੇਨੇਈ ਦੇ ਅਰਬਾਂ ਡਾਲਰ ਦੇ ਗੁਪਤ ਖ਼ਜ਼ਾਨੇ ਨੂੰ ਲੈ ਕੇ ਚਰਚਾ ਛਿੜ ਗਈ ਹੈ।

95 ਬਿਲੀਅਨ ਤੋਂ 200 ਬਿਲੀਅਨ ਡਾਲਰ ਦਾ ਸਾਮਰਾਜ 
ਵਿੱਤੀ ਮਾਹਰਾਂ ਅਤੇ 'BBN ਟਾਈਮਜ਼' ਦੀਆਂ ਰਿਪੋਰਟਾਂ ਅਨੁਸਾਰ, ਖ਼ਾਮੇਨੇਈ ਇੱਕ ਅਜਿਹੇ ਵਿੱਤੀ ਸਾਮਰਾਜ ਨੂੰ ਕੰਟਰੋਲ ਕਰਦੇ ਸਨ ਜਿਸਦੀ ਕੀਮਤ 95 ਬਿਲੀਅਨ ਡਾਲਰ ਤੋਂ ਲੈ ਕੇ 200 ਬਿਲੀਅਨ ਡਾਲਰ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਹ ਵਿਸ਼ਾਲ ਦੌਲਤ 'ਸੇਤਾਦ' (ਇਮਾਮ ਦੇ ਆਦੇਸ਼ ਨੂੰ ਲਾਗੂ ਕਰਨ ਦਾ ਮੁੱਖ ਦਫ਼ਤਰ) ਵਰਗੀਆਂ ਸੰਸਥਾਵਾਂ ਰਾਹੀਂ ਫੈਲੀ ਹੋਈ ਸੀ। ਇਸ ਸਾਮਰਾਜ ਦੀ ਨੀਂਹ ਜ਼ਬਤ ਕੀਤੀਆਂ ਜਾਇਦਾਦਾਂ, ਰੀਅਲ ਅਸਟੇਟ, ਵਿਦੇਸ਼ੀ ਨਿਵੇਸ਼ ਅਤੇ ਸਰਕਾਰੀ ਸੰਪਤੀਆਂ 'ਤੇ ਟਿਕੀ ਹੋਈ ਸੀ।

ਦੌਲਤ ਦੀ ਰੇਸ ਵਿੱਚ ਟਰੰਪ ਅਤੇ ਨੇਤਨਯਾਹੂ ਤੋਂ ਕਿਤੇ ਅੱਗੇ 
ਜੇਕਰ ਖ਼ਾਮੇਨੇਈ ਦੀ ਤੁਲਨਾ ਦੁਨੀਆ ਦੇ ਹੋਰ ਸ਼ਕਤੀਸ਼ਾਲੀ ਨੇਤਾਵਾਂ ਨਾਲ ਕੀਤੀ ਜਾਵੇ ਤਾਂ ਅੰਕੜੇ ਹੈਰਾਨ ਕਰਨ ਵਾਲੇ ਹਨ। ਫੋਰਬਸ ਮੁਤਾਬਕ 2025 ਵਿੱਚ ਟਰੰਪ ਦੀ ਕੁੱਲ ਸੰਪਤੀ 7.3 ਬਿਲੀਅਨ ਡਾਲਰ ਹੈ। ਯਾਨੀ ਕਿ ਖ਼ਾਮੇਨੇਈ ਕੋਲ ਟਰੰਪ ਨਾਲੋਂ ਲਗਭਗ 25 ਗੁਣਾ ਜ਼ਿਆਦਾ ਦੌਲਤ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਇਜ਼ਰਾਈਲੀ ਪੀਐੱਮ ਦੀ ਕੁੱਲ ਸੰਪਤੀ ਲਗਭਗ 13 ਮਿਲੀਅਨ ਡਾਲਰ ਹੈ, ਜੋ ਕਿ ਖ਼ਾਮੇਨੇਈ ਦੇ ਅਰਬਾਂ ਡਾਲਰ ਦੇ ਸਾਮਰਾਜ ਸਾਹਮਣੇ ਸਿਰਫ਼ ਇੱਕ ਬੂੰਦ ਦੇ ਬਰਾਬਰ ਨਜ਼ਰ ਆਉਂਦੀ ਹੈ।

ਵਾਰਿਸ ਦੀ ਜੰਗ ਅਤੇ ਭਵਿੱਖ ਦੀ ਚੁਣੌਤੀ 
ਖ਼ਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਨੇ ਉਨ੍ਹਾਂ ਦੇ ਬੇਟੇ ਮੁਜਤਬਾ ਖ਼ਾਮੇਨੇਈ ਨੂੰ ਨਵਾਂ ਸੁਪਰੀਮ ਲੀਡਰ ਐਲਾਨ ਦਿੱਤਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੁਜਤਬਾ ਇਸ ਗੁੰਝਲਦਾਰ ਆਰਥਿਕ ਸਾਮਰਾਜ ਨੂੰ ਸੰਭਾਲ ਸਕਣਗੇ? ਅਜਿਹੇ ਸਮੇਂ ਵਿੱਚ ਜਦੋਂ ਈਰਾਨ ਦੀ ਜਨਤਾ ਗਰੀਬੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਨਾਲ ਜੂਝ ਰਹੀ ਹੈ, ਇਸ 200 ਬਿਲੀਅਨ ਡਾਲਰ ਦੇ ਖ਼ਜ਼ਾਨੇ ਦੀ ਹਕੀਕਤ ਦੇਸ਼ ਵਿੱਚ ਨਵੀਂ ਚਰਚਾ ਛੇੜ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News