ਦਿੱਲੀ ਦੇ ਹਸਪਤਾਲ ’ਚ ਮਰੀਜ਼ ਦੇ ਪਤੀ ਨੇ ਡਾਕਟਰਾਂ ਨਾਲ ਕੀਤੀ ਕੁੱਟਮਾਰ, ਗ੍ਰਿਫ਼ਤਾਰ

Friday, Aug 23, 2024 - 09:57 AM (IST)

ਦਿੱਲੀ ਦੇ ਹਸਪਤਾਲ ’ਚ ਮਰੀਜ਼ ਦੇ ਪਤੀ ਨੇ ਡਾਕਟਰਾਂ ਨਾਲ ਕੀਤੀ ਕੁੱਟਮਾਰ, ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਜਗ ਪ੍ਰਵੇਸ਼ ਚੰਦਰ ਹਸਪਤਾਲ ਵਿਚ ਡਾਕਟਰਾਂ ’ਤੇ ਹਮਲਾ ਕਰਨ ਅਤੇ ਨਰਸਿੰਗ ਸਟਾਫ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ 56 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪੇਅਰ ਪਾਰਟਸ ਦੀ ਦੁਕਾਨ ਚਲਾਉਣ ਵਾਲਾ ਇਸਰਾਰ (56) ਬੁੱਧਵਾਰ ਰਾਤ ਨੂੰ ਆਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਿਆ ਸੀ, ਜਿੱਥੇ ਉਸ ਨੇ ਡਾਕਟਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ।

ਐੱਫ. ਆਈ. ਆਰ. ਅਨੁਸਾਰ ਡਿਊਟੀ ’ਤੇ ਮੌਜੂਦ ਡਾਕਟਰ ਨੇ ਮੁਲਜ਼ਮ ਦੀ ਪਤਨੀ ਨੂੰ ਸਿਹਤ ਨਾਲ ਸਬੰਧਤ ਸ਼ਿਕਾਇਤ ਦੇ ਆਧਾਰ ’ਤੇ ਦਵਾਈ ਦਿੱਤੀ ਸੀ ਪਰ ਉਸ ਦੇ ਪਤੀ ਨੇ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਲਟਾ ਉਹ ਆਪਣੇ ਤਰੀਕੇ ਨਾਲ ਇਲਾਜ ਦੱਸਣ ਲੱਗਾ। ਜਦੋਂ ਹਸਪਤਾਲ ਦੇ ਸਟਾਫ ਨੇ ਉਸ ਵਿਅਕਤੀ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਹਿੰਸਕ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News