ਸ਼ਾਹਰੁਖ ਦੀ ਫ਼ਿਲਮ 'ਪਠਾਨ' 'ਚ ਦੀਪਿਕਾ ਦੀ ਬਿਕਨੀ ਦੇ ਰੰਗ 'ਤੇ ਵਿਵਾਦ, ਪ੍ਰਦਰਸ਼ਨਕਾਰੀਆਂ ਨੇ ਸਾੜੇ ਪੁਤਲੇ
Thursday, Dec 15, 2022 - 01:28 PM (IST)
ਭੋਪਾਲ (ਭਾਸ਼ਾ) – ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫ਼ਿਲਮ 'ਪਠਾਨ' ਵਿਵਾਦਾਂ 'ਚ ਘਿਰ ਗਈ ਹੈ। ਫ਼ਿਲਮ 'ਪਠਾਨ' ਦੇ ਗਾਣੇ 'ਚ ਦੀਪਿਕਾ ਪਾਦੂਕੋਣ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਵਾਦ ਵਿਚਾਲੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਫ਼ਿਲਮ ਦੇ ਹੈਡਿੰਗ ਦੇ ਨਾਲ ਹੀ ਇਸ ਦੇ ਗੀਤ 'ਬੇਸ਼ਰਮ ਰੰਗ' 'ਚ ਦੋਵਾਂ ਮਸ਼ਹੂਰ ਅਭਿਨੇਤਾਵਾਂ ਦੇ ਕੱਪੜਿਆਂ ਦੇ ਰੰਗਾਂ ਬਾਰੇ ਬੁੱਧਵਾਰ ਨੂੰ ਇਤਰਾਜ਼ ਜਤਾਇਆ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਨਿਰਮਾਤਾ-ਨਿਰਦੇਸ਼ਕ ਨੇ ਇਸ ਫ਼ਿਲਮ 'ਚ ਸੁਧਾਰ ਨਾ ਕੀਤੇ ਤਾਂ ਸੂਬਾ ਸਰਕਾਰ ਵਿਚਾਰ ਕਰੇਗੀ ਕਿ ਫ਼ਿਲਮ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾ।
इंदौर में जलाया गया शाहरुख खान का पुतला शाहरुख खान की फिल्म पठान के गीत में भगवा रंग का इस्तेमाल किए जाने का हो रहा जगह-जगह विरोध हो रहा है इंदौर के वीर शिवाजी ग्रुप ने विरोध स्वरूप शारूख खान का मालवा मिल चौराहे पर पुतला जलाकर फिल्म का विरोध किया गया #pathan @AmitShah #indore pic.twitter.com/vpAHAtxZPG
— sameer khan (@Sameer18786K) December 14, 2022
ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਗੰਦੀ ਸੋਚ ਨਾਲ ਫਿਲਮਾਏ ਗਏ ਗੀਤ 'ਬੇਸ਼ਰਮ ਰੰਗ' 'ਚ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਨੂੰ ਇਤਰਾਜ਼ਯੋਗ ਢੰਗ ਨਾਲ ਹਰੇ ਅਤੇ ਭਗਵਾ ਰੰਗ ਦੇ ਕੱਪੜੇ ਪਹਿਨਾਏ ਗਏ ਹਨ।
फिल्म #Pathan के गाने में टुकड़े-टुकड़े गैंग की समर्थक अभिनेत्री दीपिका पादुकोण की
— Dr Narottam Mishra (@drnarottammisra) December 14, 2022
वेशभूषा बेहद आपत्तिजनक है और गाना दूषित मानसिकता के साथ फिल्माया गया है।
गाने के दृश्यों व वेशभूषा को ठीक किया जाए अन्यथा फिल्म को मध्यप्रदेश में अनुमति दी जाए या नहीं दी जाए,यह विचारणीय होगा। pic.twitter.com/Ekl20ClY75
ਗ੍ਰਹਿ ਮੰਤਰੀ ਨੇ ਦੋਸ਼ ਲਗਾਇਆ ਕਿ ਦੀਪਿਕਾ ਪਾਦੂਕੋਣ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਥਿਤ ਟੁਕੜੇ-ਟੁਕੜੇ ਗੈਂਗ ਦੇ ਸਮਰਥਨ 'ਚ ਪਹੁੰਚੀ ਸੀ। ਉਨ੍ਹਾਂ ਨੇ ਸ਼ਾਹਰੁਖ ਖ਼ਾਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਗਏ ਪਰ ਦੂਜੇ ਪਾਸੇ ਉਹ ਮਹਿਲਾ ਅਦਾਕਾਰਾ ਨੂੰ ਫ਼ਿਲਮਾਂ 'ਚ ਬਿਕਨੀ ਪਹਿਨਾਉਂਦੇ ਹਨ। ਇਸ ਦੌਰਾਨ ਇੰਦੌਰ ਦੇ ਮਾਲਵਾ ਮਿੱਲ ਚੌਕ 'ਤੇ ਵੀਰ ਸ਼ਿਵਾਜੀ ਗਰੁੱਪ ਨਾਂ ਦੇ ਸੰਗਠਨ ਦੇ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸ਼ਾਹਰੁਖ ਤੇ ਦੀਪਿਕਾ ਦੇ ਪੁਤਲੇ ਸਾੜੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।