ਨਾ ਵਾਜਾ, ਨਾ ਘੋੜੀ, ਬਰਫ ਨੂੰ ਚੀਰਦਾ ਹੋਇਆ ਲਾੜੀ ਲੈਣ ਪੁੱਜਾ ਲਾੜਾ

Thursday, Jan 30, 2020 - 12:26 PM (IST)

ਨਾ ਵਾਜਾ, ਨਾ ਘੋੜੀ, ਬਰਫ ਨੂੰ ਚੀਰਦਾ ਹੋਇਆ ਲਾੜੀ ਲੈਣ ਪੁੱਜਾ ਲਾੜਾ

ਚਮੋਲੀ—ਉਤਰਾਖੰਡ ਦੇ ਚਮੋਲੀ 'ਚ ਭਾਰੀ ਬਰਫਬਾਰੀ ਦੌਰਾਨ ਅਨੋਖਾ ਵਿਆਹ ਦੇਖਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਚਮੋਲੀ ਜ਼ਿਲੇ 'ਚ ਬਾਰਿਸ਼ ਅਤੇ ਬਰਫਬਾਰੀ ਵਿਆਹ ਸਮਾਰੋਹ 'ਚ ਰੁਕਾਵਟ ਬਣ ਗਈ ਸੀ ਪਰ ਬੁੱਧਵਾਰ ਨੂੰ ਬਿਜਰਾ ਪਿੰਡ 'ਚ ਸੜਕ 'ਤੇ ਬਰਫ ਜੰਮਣ ਕਾਰਨ ਵੀ ਲਾੜਾ ਬਰਫ 'ਤੇ 4 ਕਿਲੋਮੀਟਰ ਪੈਦਲ ਚੱਲ ਕੇ ਲਾੜੀ ਦੇ ਘਰ ਪਹੁੰਚਿਆ। ਬਰਫਬਾਰੀ ਦੇ ਕਾਰਨ ਲਾੜੇ ਨੂੰ ਛੱਤਰੀ ਲੈ ਕੇ ਚੱਲਣਾ ਪਿਆ।

PunjabKesari

ਦੱਸ ਦੇਈਏ ਕਿ ਜਦੋਂ ਬਰਾਤ ਨਿਕਲੀ ਤਾਂ ਕਾਫੀ ਬਰਫਬਾਰੀ ਹੋ ਰਹੀ ਸੀ। ਸੜਕ ਬੰਦ ਸੀ ਅਤੇ ਗੱਡੀ ਰਾਹੀਂ ਜਾਣਾ ਸੰਭਵ ਨਹੀਂ ਸੀ। ਅਜਿਹੇ 'ਚ ਬਰਾਤੀਆਂ ਦੇ ਨਾਲ ਲਾੜੇ ਨੂੰ ਮੁਸ਼ਕਿਲ ਭਰੇ ਰਸਤੇ ਰਾਹੀਂ ਪੈਦਲ ਹੀ ਬਰਾਤ ਲੈ ਕੇ ਜਾਣਾ ਪਿਆ।

PunjabKesari

ਦੱਸਣਯੋਗ ਹੈ ਕਿ ਸਾਰੇ ਪਹਾੜੀ ਸੂਬਿਆਂ 'ਚ ਇਨੀ ਦਿਨੀਂ ਕਾਫੀ ਬਰਫਬਾਰੀ ਹੋ ਰਹੀ ਹੈ। ਉਤਰਾਖੰਡ 'ਚ ਭਾਰੀ ਬਰਫਬਾਰੀ ਹੋਣ ਕਾਰਨ ਕਈ ਰਸਤੇ ਬੰਦ ਹੋ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਸਮ ਖਰਾਬ ਹੋਣ ਕਾਰਨ ਚਮੋਲੀ ਪਿੰਡ 'ਚ ਬੁੱਧਵਾਰ ਨੂੰ ਸਾਰੇ ਸਕੂਲ ਬੰਦ ਰਹੇ। ਉਤਰਾਖੰਡ ਦੇ ਚਮੋਲੀ, ਟਿਹਰੀ ਗੜਵਾਲ, ਰੁਦਰਪ੍ਰਯਾਗ, ਉਤਰਕਾਂਸ਼ੀ, ਪਿਥੌੜਗੜ੍ਹ, ਬਾਗੇਸ਼ਵਰ ਜ਼ਿਲੇ 'ਚ ਬਿਨਾਂ ਰੁਕੇ ਬਰਫਬਾਰੀ ਨੇ ਲੋਕਾਂ ਦੀ ਜ਼ਿੰਦਗੀ 'ਤੇ ਬ੍ਰੇਕ ਲਗਾ ਦਿੱਤੀ ਹੈ। ਉਮੀਦ ਹੈ ਕਿ ਫਰਵਰੀ ਦਾ ਮਹੀਨਾ ਰਾਹਤ ਲੈ ਕੇ ਆਵੇਗਾ।

PunjabKesari


author

Iqbalkaur

Content Editor

Related News